For the best experience, open
https://m.punjabitribuneonline.com
on your mobile browser.
Advertisement

ਸੰਸਦ ਮੈਂਬਰ ਬਣ ਕੇ ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਜੋੜਾਂਗਾ: ਗਾਂਧੀ

08:38 AM May 22, 2024 IST
ਸੰਸਦ ਮੈਂਬਰ ਬਣ ਕੇ ਰਾਜਪੁਰਾ ਚੰਡੀਗੜ੍ਹ ਰੇਲ ਲਿੰਕ ਜੋੜਾਂਗਾ  ਗਾਂਧੀ
ਮੰਚ ’ਤੇ ਹਾਜ਼ਰ ਧਰਮਵੀਰ ਗਾਂਧੀ, ਹਰਦਿਆਲ ਸਿੰਘ ਕੰਬੋਜ ਤੇ ਹੋਰ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 21 ਮਈ
ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਅੱਜ ਰਾਜਪੁਰਾ ਹਲਕਾ ਇੰਚਾਰਜ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਕਸਬਾ ਮਾਣਕਪੁਰ ਤੇ ਪਿੰਡ ਹੁਲਕਾ ਵਿੱਚ ਹੋਏ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਪਾਰਟੀਆਂ ਤੋਂ ਆਏ ਕਈ ਪਰਿਵਾਰਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਡਾ. ਗਾਂਧੀ ਨੇ ਕਿਹਾ ਕਿ ਸਾਂਸਦ ਮੈਂਬਰ ਬਣਨ ਉਪਰੰਤ ਸਭ ਤੋਂ ਪਹਿਲਾ ਕੰਮ ਰਾਜਪੁਰਾ-ਚੰਡੀਗੜ੍ਹ ਦਰਮਿਆਨ ਰੇਲਵੇ ਲਿੰਕ ਨੂੰ ਜੋੜਿਆ ਜਾਵੇਗਾ। ਡਾ. ਗਾਂਧੀ ਨੇ ਕਿਹਾ ਕਿ ਅੱਜ ਨਿਆਂਤੰਤਰ ਸਣੇ ਦੇਸ਼ ਦੇ ਲੋਕਤੰਤਰ ਦਾ ਹਰ ਥੰਮ੍ਹ ਖ਼ਤਰੇ ਵਿੱਚ ਹੈ। ਇਸ ਲਈ ਅੱਜ ਹਰ ਜਾਗਰੂਕ ਨਾਗਰਿਕ ਦਾ ਪਹਿਲਾ ਫ਼ਰਜ਼ ਹੈ ਕਿ ਭਾਜਪਾ ਸਰਕਾਰ ਨੂੰ ਸੱਤਾ ਤੋਂ ਲਾਹੁਣ ਲਈ ਕਾਂਗਰਸ ਦੇ ਹੱਥ ਮਜ਼ਬੂਤ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਦੇਸ਼ ਪੱਧਰ ’ਤੇ ਜੋ ਰੁਝਾਨ ਬਣ ਰਹੇ ਹਨ, ਉਸ ਅਨੁਸਾਰ ਆਉਂਦੀ 4 ਜੂਨ ਨੂੰ ਕਾਂਗਰਸ ਪਾਰਟੀ ਦੀ ਅਗਵਾਈ ਹੇਠ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਕਾਂਗਰਸ ਦੀ ਇਹ ਗਾਰੰਟੀ ਹੈ ਕਿ ਸਰਕਾਰ ਬਣਨ ਮਗਰੋਂ ਕਿਸਾਨਾਂ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਹੋਵੇਗੀ, ਨੌਜਵਾਨਾਂ ਨੂੰ 30 ਲੱਖ ਨੌਕਰੀਆਂ, ਲੋੜਵੰਦ ਔਰਤਾਂ ਨੂੰ ਇੱਕ ਲੱਖ ਰੁਪਏ ਸਲਾਨਾ ਦੀ ਸਹਾਇਤਾ ਤੇ ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਲਈ ਯੋਗ ਨੀਤੀਆਂ ਜਿਹੇ ਕਾਰਜ ਕੀਤੇ ਜਾਣਗੇ।
ਇਸ ਦੌਰਾਨ ਹਰਦਿਆਲ ਸਿੰਘ ਕੰਬੋਜ ਨੇ ‘ਆਪ’ ਸਰਕਾਰ ’ਤੇ ਰਾਜਪੁਰੇ ਦਾ ਵਿਕਾਸ ਠੱਪ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਡਾ. ਗਾਂਧੀ ਨੂੰ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਨੂੰ ਰਾਜਪੁਰਾ ਹਲਕੇ ਤੋਂ ਵੱਡੀ ਲੀਡ ਮਿਲੇਗੀ।
ਇਸ ਦੌਰਾਨ ਨੰਬਰਦਾਰ ਪ੍ਰੇਮ ਕੁਮਾਰ ਮਾਣਕਪੁਰ, ਸਾਬਕਾ ਚੇਅਰਮੈਨ ਸਰਬਜੀਤ ਸਿੰਘ, ਬਲਜੀਤ ਸਿੰਘ, ਲਖਵੀਰ ਸਿੰਘ ਲੱਖੀ ਅਬਰਾਵਾਂ, ਖਜ਼ਾਨ ਸਿੰਘ ਹੁਲਕਾ, ਮਨਜੀਤ ਸਿੰਘ ਹੁਲਕਾ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement
Author Image

joginder kumar

View all posts

Advertisement