ਮੈਂ ਡੋਨਾਲਡ ਟਰੰਪ ਨੂੰ ਹਰਾਵਾਂਗਾ: ਬਾਇਡਨ
01:57 PM Jul 06, 2024 IST
Advertisement
ਵਿਸਕੋਨਸਿਨ, 6 ਜੁਲਾਈ
ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਅੱਜ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਲਈ ਪੈ ਰਹੀਆਂ ਵੋਟਾਂ ਲਈ ਦੌੜ ਵਿਚ ਹਨ ਤੇ ਉਹ ਆਪਣੇ ਵਿਰੋਧੀ ਉਮੀਦਵਾਰ ਡੋਨਾਲਡ ਟਰੰਪ ਨੂੰ ਹਰਾਉਣਗੇ। ਉਨ੍ਹਾਂ ਮੈਡੀਸਨ ਵਿਚ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਤੁਸੀਂ ਰਾਸ਼ਟਰਪਤੀ ਅਹੁਦੇ ਲਈ ਹੋਈ ਬਹਿਸ ਬਾਰੇ ਸੁਣਿਆ ਹੋਵੇਗਾ, ਮੈਂ ਇਹ ਨਹੀਂ ਕਹਿ ਸਕਦਾ ਕਿ ਇਸ ਵਿਚ ਮੇਰੀ ਵਧੀਆ ਕਾਰਗੁਜ਼ਾਰੀ ਰਹੀ, ਇਸ ਬਾਰੇ ਬਹੁਤ ਕਿਆਸ ਲਾਏ ਜਾ ਰਹੇ ਹਨ ਪਰ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਰਾਸ਼ਟਰਪਤੀ ਦੀ ਦੌੜ ਵਿਚ ਹਾਂ ਤੇ ਇਸ ਚੋਣ ਵਿਚ ਜਿੱਤ ਹਾਸਲ ਕਰਾਂਗਾ।’
Advertisement
Advertisement
Advertisement