For the best experience, open
https://m.punjabitribuneonline.com
on your mobile browser.
Advertisement

ਲੋਕਾਂ ਦੇ ਦੁੱਖ-ਸੁੱਖ ’ਚ ਹਮੇਸ਼ਾ ਨਾਲ ਖੜ੍ਹਾ ਰਹਾਂਗਾ: ਕੁਲਬੀਰ ਜ਼ੀਰਾ

08:10 AM May 02, 2024 IST
ਲੋਕਾਂ ਦੇ ਦੁੱਖ ਸੁੱਖ ’ਚ ਹਮੇਸ਼ਾ ਨਾਲ ਖੜ੍ਹਾ ਰਹਾਂਗਾ  ਕੁਲਬੀਰ ਜ਼ੀਰਾ
ਜ਼ੀਰਾ ਵਿਚ ਕੁਲਬੀਰ ਸਿੰਘ ਜ਼ੀਰਾ ਦਾ ਸਵਾਗਤ ਕਰਦੇ ਹੋਏ ਕਾਂਗਰਸੀ ਵਰਕਰ।
Advertisement

ਪੱਤਰ ਪ੍ਰੇਰਕ
ਜ਼ੀਰਾ, 1 ਮਈ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਅੱਜ ਜ਼ੀਰਾ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸੀਨੀਅਰ ਕਾਂਗਰਸੀ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੇ ਦਾਣਾ ਮੰਡੀ ਪਿੰਡ ਤਲਵੰਡੀ ਜੱਲੇਖਾਂ ਵਿੱਚ ਪਹੁੰਚ ਕੇ ਭੰਗੜਾ ਪਾਇਆ ਅਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਨਾਅਰਿਆਂ ਨਾਲ ਕੁਲਬੀਰ ਜ਼ੀਰਾ ਦਾ ਸਵਾਗਤ ਕੀਤਾ। ਉਪਰੰਤ ਵਰਕਰਾਂ ਦਾ ਕਾਫ਼ਲਾ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਜ਼ੀਰਾ ਪੁੱਜਿਆ। ਉਪਰੰਤ ਸ੍ਰੀ ਜ਼ੀਰਾ ਬਾਬਾ ਬੁੱਢਾ ਸਾਹਿਬ ਦੇ ਪਾਵਨ ਸਥਾਨਾਂ ’ਤੇ ਨਤਮਸਤਕ ਹੋਇਆ। ਸ੍ਰੀ ਜ਼ੀਰਾ ਨੇ ਕਾਂਗਰਸ ਪਾਰਟੀ ਦਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨੇ ਜਾਣ ’ਤੇ ਹਾਈ ਕਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਹਲਕੇ ਤੋਂ ਸ਼ਾਨਦਾਰ ਜਿੱਤ ਹਾਸਲ ਕਰਕੇ ਇਹ ਸੀਟ ਪਾਰਟੀ ਦੀ ਝੋਲੀ ਪਾਉਣਗੇ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਬਲਾਕ ਸਮਿਤੀ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ, ਹਰੀਸ਼ ਜੈਨ ਸਾਬਕਾ ਚੇਅਰਮੈਨ ਖੇਤੀਬਾੜੀ ਵਿਕਾਸ, ਬਲਵਿੰਦਰ ਸਿੰਘ ਬੁੱਟਰ ਉੱਪ ਚੇਅਰਮੈਨ ਜ਼ਿਲ੍ਹਾਂ ਪਰਿਸ਼ਦ, ਸਰਪੰਚ ਗੁਰਮੇਲ ਸਿੰਘ ਮਨਸੂਰਵਾਲ, ਚੇਅਰਮੈਨ ਕੁਲਬੀਰ ਸਿੰਘ ਟਿੰਮੀ, ਸੁਮਿਤ ਨਰੂਲਾ, ਮਹਿਕਦੀਪ ਸਿੰਘ ਜ਼ੀਰਾ ਮੀਤ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਰਸ਼ਪਾਲ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ, ਕੁਲਭੂਸ਼ਣ ਜੈਨ ਜ਼ਿਲ੍ਹਾ ਮੀਤ ਪ੍ਰਧਾਨ, ਹਰੀਸ਼ ਕੁਮਾਰ, ਕੌਂਸਲਰ ਗੁਰਭਗਤ ਸਿੰਘ ਗੋਰਾ ਗਿੱਲ, ਸਰਪੰਚ ਜਨਕ ਰਾਜ ਸ਼ਰਮਾ, ਸਰਦੂਲ ਸਿੰਘ ਮਰਖਾਈ, ਲਖਵੀਰ ਸਿੰਘ ਮੱਲੇਸ਼ਾਹ, ਕੌਂਸਲਰ ਅਸ਼ੋਕ ਮਨਚੰਦਾ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×