ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਨੂੰ ਵੀ ਨਸਲਵਾਦ ਦਾ ਦਰਦ ਝੱਲਣਾ ਪਿਆ: ਸੂਨਕ

10:37 AM Jul 03, 2023 IST

ਲੰਡਨ, 2 ਜੁਲਾਈ
ਭਾਰਤੀ ਮੂਲ ਦੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਉਹ ਦੇਸ਼ ਵਿੱਚ ਨਸਲਵਾਦ ਦਾ ਸਾਹਮਣਾ ਕਰਦਿਆਂ ਵੱਡੇ ਹੋਏ ਹਨ। ਉਹ ਇੱਥੇ ਲਾਰਡਜ਼ ਕ੍ਰਿਕਟ ਗਰਾੳੂਂਡ ’ਤੇ ਇੰਗਲੈਂਡ ਅਤੇ ਆਸਟਰੇਲੀਆ ਦਰਮਿਆਨ ਐਸ਼ੇਜ਼ ਲੜੀ ਦੇ ਟੈਸਟ ਮੈਚ ਦੇ ਚੌਥੇ ਦਿਨ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੱਲਬਾਤ ਕਰ ਰਹੇ ਸਨ। ਕ੍ਰਿਕਟ ਦੇ ਸ਼ੌਕੀਨ 43 ਸਾਲਾ ਸੂਨਕ ਦੀ ਬੀਬੀਸੀ ਦੇ ‘ਟੈਸਟ ਮੈਚ ਸਪੈਸ਼ਲ’ (ਟੀਐੱਮਸੀ) ਰੇਡੀਓ ਪ੍ਰੋਗਰਾਮ ਦੌਰਾਨ ਇੰਟਰਵਿੳੂ ਲਈ ਗਈ ਸੀ। ਇਸ ਦੌਰਾਨ ਜਦੋਂ ੲਿੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਵਿੱਚ ਵੱਡੀ ਪੱਧਰ ’ਤੇ ਡੂੰਘੀਆਂ ਜੜ੍ਹਾਂ ਜਮਾ ਚੁੱਕੇ ਨਸਲਵਾਦ, ਲਿੰਗਭੇਦ, ਕੁਲੀਨਵਾਦ ਆਦਿ ਬਾਰੇ ਜਾਰੀ ਰਿਪੋਰਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਖੁਦ ਕ੍ਰਿਕਟ ਵਿੱਚ ਇਸ ਦਾ ਸਾਹਮਣਾ ਕੀਤੇ ਜਾਣ ਤੋਂ ਇਨਕਾਰ ਕੀਤਾ। ਬੀਬੀਸੀ ਦੇ ਕ੍ਰਿਕਟ ਸੰਵਾਦਦਾਤਾ ਜੋਨਾਥਨ ਐਗਨਿੳੂ ਦੇ ਸਵਾਲ ਦਾ ਜਵਾਬ ਦਿੰਦਿਆਂ ਸੂਨਕ ਨੇ ਕਿਹਾ, ‘‘ਮੈਨੂੰ ਕ੍ਰਿਕਟ ਵਿੱਚ ਇਸ ਦਾ ਸਾਹਮਣਾ ਨਹੀਂ ਕਰਨਾ ਪਿਆ, ਬੇਸ਼ੱਕ ਮੈਂ ਵੱਡੇ ਹੁੰਦਿਆਂ ਜ਼ਿੰਦਗੀ ਵਿੱਚ ਇਸ ਦਾ ਸਾਹਮਣਾ ਕੀਤਾ ਹੈ।’’ ਉਨ੍ਹਾਂ ਕਿਹਾ, ‘‘ਇਹ ਤੁਹਾਨੂੰ ਬਹੁਤ ਹੀ ਗੰਭੀਰ ਢੰਗ ਨਾਲ ਪ੍ਰਭਾਵਿਤ ਕਰਦਾ ਹੈ। ਮੇਰਾ ਪੇਸ਼ਾ ਅਜਿਹਾ ਹੈ, ਜਿੱਥੇ ਮੈਨੂੰ ਹਰ ਰੋਜ਼, ਹਰ ਘੰਟੇ, ਪੈਰ ਪੈਰ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਸਲਵਾਦ ਤੁਹਾਨੂੰ ਝੰਜੋੜ ਦਿੰਦਾ ਹੈ। ਇਸ ਨਾਲ ਬਹੁਤ ਤਕਲੀਫ ਹੁੰਦੀ ਹੈ।’’ -ਪੀਟੀਆਈ

Advertisement

Advertisement
Tags :
ਸੂਨਕਝੱਲਣਾਨਸਲਵਾਦਮੈਨੂੰ
Advertisement