For the best experience, open
https://m.punjabitribuneonline.com
on your mobile browser.
Advertisement

ਬ੍ਰਹਮ ਮਹੂਰਤ ’ਚ ਨਹਾਉਣ ਕਾਰਨ ਤਰੋ-ਤਾਜ਼ਾ ਰਹਿੰਦਾ ਹਾਂ: ਮੋਦੀ

07:21 AM Mar 30, 2024 IST
ਬ੍ਰਹਮ ਮਹੂਰਤ ’ਚ ਨਹਾਉਣ ਕਾਰਨ ਤਰੋ ਤਾਜ਼ਾ ਰਹਿੰਦਾ ਹਾਂ  ਮੋਦੀ
ਬਿੱਲ ਗੇਟਸ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 29 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਬ੍ਰਹਮ ਮਹੂਰਤ ’ਚ ਨਹਾਉਣ ਦੀ ਰਵਾਇਤ ਦਾ ਪਾਲਣ ਕਰ ਰਹੇ ਹਨ ਜਿਸ ਕਾਰਨ ਉਹ ਦਿਨ ਭਰ ਤਰੋ-ਤਾਜ਼ਾ ਰਹਿੰਦੇ ਹਨ। ਮਾਈਕਰੋਸਾਫ਼ਟ ਦੇ ਸਹਿ-ਬਾਨੀ ਬਿੱਲ ਗੇਟਸ ਨੇ ਗੱਲਬਾਤ ਦੌਰਾਨ ਮੋਦੀ ਤੋਂ ਉਨ੍ਹਾਂ ਦੇ ਦਿਨ ਭਰ ਊਰਜਾ ਨਾਲ ਭਰੇ ਰਹਿਣ ਦਾ ਰਾਜ਼ ਪੁੱਛਿਆ ਸੀ। ਮੋਦੀ ਨੇ ਕਿਹਾ ਕਿ ਉਹ ਬ੍ਰਹਮ ਮਹੂਰਤ ’ਚ ਤੜਕੇ 3:20 ਤੋਂ 3:40 ਦੇ ਵਿਚਕਾਰ ਨਹਾ ਲੈਂਦੇ ਹਨ ਜਿਸ ਕਾਰਨ ਸਰੀਰ ਬਿਲਕੁਲ ਤਰੋ-ਤਾਜ਼ਾ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ, ਸਿਹਤ ਅਤੇ ਸਿੱਖਿਆ ਤਿੰਨ ਅਜਿਹੇ ਖੇਤਰ ਹਨ, ਜਿਨ੍ਹਾਂ ਵਿਚ ਉਹ ਤਕਨਾਲੋਜੀ ਦੀ ਵਰਤੋਂ ਲਈ ਵੱਧ ਉਤਸ਼ਾਹਿਤ ਹਨ। ਮੋਦੀ ਨੇ ਇਨ੍ਹਾਂ ਖੇਤਰਾਂ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਚਾਨਣਾ ਪਾਇਆ। ਤਕਨਾਲੋਜੀ, ਵੱਖ-ਵੱਖ ਖੇਤਰਾਂ ਵਿੱਚ ਇਸ ਦੀ ਵਰਤੋਂ ਤੇ ਜਲਵਾਯੂ ਪਰਿਵਰਤਨ ਸਣੇ ਕਈ ਮਸਲਿਆਂ ਬਾਰੇ ਬਿੱਲ ਗੇਟਸ ਨਾਲ ਗੱਲਬਾਤ ਕੀਤੀ। -ਪੀਟੀਆਈ/ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×