For the best experience, open
https://m.punjabitribuneonline.com
on your mobile browser.
Advertisement

ਮੈਨੂੰ ਸਮੇਂ ਤੋਂ ਪਹਿਲਾਂ ਸੰਜੀਦਾ ਭੂਮਿਕਾਵਾਂ ਚੁਣਨ ਦਾ ਪਛਤਾਵਾ: ਜਿੰਮੀ ਸ਼ੇਰਗਿਲ

07:57 AM Oct 06, 2023 IST
ਮੈਨੂੰ ਸਮੇਂ ਤੋਂ ਪਹਿਲਾਂ ਸੰਜੀਦਾ ਭੂਮਿਕਾਵਾਂ ਚੁਣਨ ਦਾ ਪਛਤਾਵਾ  ਜਿੰਮੀ ਸ਼ੇਰਗਿਲ
Advertisement

ਮੁੰਬਈ: ਬੌਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਨੇ ਕਿਹਾ ਕਿ ਉਸ ਨੂੰ ਆਪਣੇ ਅਦਾਕਾਰੀ ਦੇ ਸਫਰ ਦੌਰਾਨ ‘‘ਚਾਕਲੇਟ ਬੁਆਏ’’ ਵਾਲੀ ਭੂਮਿਕਾ ਛੱਡ ਕੇ ਸਮੇਂ ਤੋਂ ਪਹਿਲਾਂ ਸੰਜੀਦਾ ਕਿਰਦਾਰ ਚੁਣਨ ਦਾ ਹਮੇਸ਼ਾ ਪਛਤਾਵਾ ਹੈ। ਜਾਣਕਾਰੀ ਅਨੁਸਾਰ ਜਿੰਮੀ ਸ਼ੇਰਗਿੱਲ ਹੁਣ ਨੈੱਟਫਲਿਕਸ ਸੀਰੀਜ਼ ‘‘ਚੂਨਾ’’ ਵਿੱਚ ਨਜ਼ਰ ਆ ਰਿਹਾ ਹੈ। ਅਦਾਕਾਰ ਨੇ ਵੈੱਬਸੀਰੀਜ਼ ‘ਚੂਨਾ’ ਵਿੱਚ ਆਪਣੀ ਭੂਮਿਕਾ, ਕਈ ਸਾਲਾਂ ਤੋਂ ਨਿਭਾਈਆਂ ਜਾ ਰਹੀਆਂ ਚਰਚਿਤ ਭੂਮਿਕਾਵਾਂ ਅਤੇ ਆਪਣੇ ਅਦਾਕਾਰੀ ਦੇ ਕਰੀਅਰ ਦੌਰਾਨ ਕੀਤੀ ਗਈ ਇੱਕ ਗਲਤੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਜਿਮੀ ਸ਼ੇਰਗਿੱਲ ਨੇ ਕਿਹਾ, ‘‘ਮੈਂ, ਅੱਜ ਦੇ ਸਾਰੇ ਨੌਜਵਾਨ ਅਦਾਕਾਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਆਪਣੀ ਜਵਾਨੀ ਵਿੱਚ ਇੱਕ ‘ਚਾਕਲੇਟ ਬੁਆਏ’ ਵਾਲੀ ਭੂਮਿਕਾ ਦਾ ਆਨੰਦ ਲੈਣਾ ਚਾਹੀਦਾ ਹੈ ਤੇ ਸੰਜੀਦਾ ਕਿਰਦਾਰਾਂ ਮਗਰ ਭੱਜਣ ਦੀ ਲੋੜ ਨਹੀਂ ਹੈ। ਇਸ ਦੌਰ ਦਾ ਪੂਰਾ ਮਜ਼ਾ ਲਓ ਕਿਉਂਕਿ ਇਹ ਕਦੇ ਵਾਪਸ ਨਹੀਂ ਆਵੇਗਾ। ਤੁਸੀਂ ਖ਼ੁਦ-ਬ-ਖ਼ੁਦ ਸੰਜੀਦਾ ਭੂਮਿਕਾਵਾਂ ਵੱਲ ਵਧਦੇ ਜਾਓਗੇ। ਇਹ ਇੱਕ ਗਲਤੀ ਹੈ ਜੋ ਮੈਂ ਆਪਣੇ ਕਰੀਅਰ ਦੌਰਾਨ ਕੀਤੀ ਕਿ ਮੈਂ ਆਪਣੀ ‘ਚਾਕਲੇਟ ਬੁਆਏ’ ਵਾਲੀ ਭੂਮਿਕਾ ਨੂੰ ਬਦਲਣ ਲੱਗ ਗਿਆ ਸੀ। ਇਸ ਦਾ ਮੈਨੂੰ ਅੱਜ ਵੀ ਪਛਤਾਵਾ ਹੈ।’’ -ਆਈਏਐੱਨਐੱਸ

Advertisement

Advertisement
Author Image

Advertisement
Advertisement
×