For the best experience, open
https://m.punjabitribuneonline.com
on your mobile browser.
Advertisement

ਮੈਂ ਗਿਆਰਾਂ ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ ਸੀ: ਦਿਲਜੀਤ

07:44 AM Apr 06, 2024 IST
ਮੈਂ ਗਿਆਰਾਂ ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ ਸੀ  ਦਿਲਜੀਤ
Advertisement

ਚੰਡੀਗੜ੍ਹ: ਪੰਜਾਬੀ ਫ਼ਨਕਾਰ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਮਕਬੂਲੀਅਤ ਸਿਨੇ ਜਗਤ ਤੱਕ ਸੀਮਤ ਨਹੀਂ ਹੈ ਸਗੋਂ ਉਹ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ। ਦਿਲਜੀਤ ਹਾਲ ਹੀ ਵਿੱਚ ਇਮਤਿਆਜ਼ ਅਲੀ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਦਿਖਾਈ ਦੇਵੇਗਾ ਜਿਸ ਦਾ 12 ਅਪਰੈਲ ਨੂੰ ਨੈੱਟਫਲਿਕਸ ’ਤੇ ਪ੍ਰੀਮੀਅਰ ਹੋਵੇਗਾ। ਦਿਲਜੀਤ ਨੇ ਇੱਕ ਇੰਟਰਵਿਊ ਦੌਰਾਨ ਆਪਣੇ ਬਚਪਨ ਅਤੇ ਮਾਪਿਆਂ ਨਾਲ ਸਬੰਧਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਅਦਾਕਾਰ ਦਾ ਜਨਮ ਦੋਸਾਂਝ ਪਿੰਡ ਵਿੱਚ ਸਾਲ 1984 ’ਚ ਹੋਇਆ ਸੀ। ਦਿਲਜੀਤ ਨੇ ਆਖਿਆ ਕਿ ਉਸ ਨੂੰ ਗਿਆਰਾਂ ਸਾਲ ਦੀ ਉਮਰ ਵਿੱਚ ਉਸ ਦੇ ਮਾਪਿਆਂ ਨੇ ਲੁਧਿਆਣਾ ’ਚ ਰਿਸ਼ਤੇਦਾਰਾਂ ਕੋਲ ਰਹਿਣ ਲਈ ਭੇਜ ਦਿੱਤਾ ਸੀ। ਉਸ ਨੇ ਆਖਿਆ,‘‘ਮੈਂ ਗਿਆਰਾਂ ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ ਸੀ ਅਤੇ ਮੈਂ ਆਪਣੇ ਮਾਮੇ ਨਾਲ ਰਹਿਣ ਲੱਗ ਪਿਆ ਸੀ। ਮਾਮਾ ਜੀ ਨੇ ਮੇਰੇ ਮਾਪਿਆਂ ਨੂੰ ਆਖਿਆ ਕਿ ਉਸ ਨੂੰ ਮੇਰੇ ਨਾਲ ਲੁਧਿਆਣਾ ਭੇਜ ਦਿਓ ਅਤੇ ਉਨ੍ਹਾਂ ਝੱਟ ਹਾਂ ਕਰ ਦਿੱਤੀ ਤੇ ਮੈਨੂੰ ਇੱਕ ਵਾਰ ਵੀ ਨਹੀਂ ਸੀ ਪੁੱਛਿਆ। ਮੈਂ ਇਕ ਛੋਟੇ ਜਿਹੇ ਕਮਰੇ ਵਿੱਚ ਇਕੱਲਿਆਂ ਰਹਿਣਾ ਸ਼ੁਰੂ ਕੀਤਾ। ਮੈਂ ਉਥੋਂ ਸਕੂਲ ਜਾਂਦਾ ਸੀ ਅਤੇ ਵਾਪਸ ਆ ਜਾਂਦਾ ਸੀ। ਮੇਰੇ ਕਮਰੇ ਵਿੱਚ ਟੀਵੀ ਵੀ ਨਹੀਂ ਸੀ। ਮੇਰੇ ਕੋਲ ਸਮਾਂ ਬਹੁਤ ਹੁੰਦਾ ਸੀ ਕਿਉਂਕਿ ਉਦੋਂ ਸਾਡੇ ਕੋਲ ਫੋਨ ਨਹੀਂ ਹੁੰਦਾ ਸੀ। ਇਸ ਤਰ੍ਹਾਂ ਮੈਂ ਮਾਪਿਆਂ ਤੋਂ ਦੂਰ ਹੋ ਗਿਆ। ਮੈਂ ਆਪਣੇ ਪਿਤਾ ਦੀ ਬਹੁਤ ਇੱਜ਼ਤ ਕਰਦਾਂ ਹਾਂ ਕਿਉਂਕਿ ਉਹ ਬਹੁਤ ਪਿਆਰੇ ਇਨਸਾਨ ਹਨ। ਉਹ ਇੰਨੇ ਭੋਲੇ ਹਨ ਕਿ ਉਨ੍ਹਾਂ ਮੈਨੂੰ ਕਦੇ ਇਹ ਵੀ ਨਹੀਂ ਪੁੱਛਿਆ ਕਿ ਮੈਂ ਕਿਹੜੇ ਸਕੂਲ ਵਿੱਚ ਪੜ੍ਹਦਾਂ ਹਾਂ। ਫਿਰ ਮੇਰਾ ਮਾਪਿਆਂ ਸਣੇ ਸਾਰਿਆਂ ਨਾਲ ਸੰਪਰਕ ਟੁੱਟ ਗਿਆ। ਮੈਂ ਆਪਣੀ ਜ਼ਿੰਦਗੀ ਸਿਫਰ ਤੋਂ ਸ਼ੁਰੂ ਕੀਤੀ ਜਿਸ ਦਾ ਮੈਨੂੰ ਬਤੌਰ ਕਲਾਕਾਰ ਬਹੁਤ ਫਾਇਦਾ ਹੋਇਆ।’’ -ਟ੍ਰਿਬਿਊਨ ਨਿਊਜ਼ ਸਰਵਿਸ

Advertisement

Advertisement
Author Image

sukhwinder singh

View all posts

Advertisement
Advertisement
×