ਮੈਂ ਚਾਲੀ ਸਾਲ ਦੀ ਉਮਰ ਵਿੱਚ ਮੋਟਰਸਾਈਕਲ ਚਲਾਉਣਾ ਸਿੱਖਿਆ: ਦੀਆ ਮਿਰਜ਼ਾ
ਮੁੰਬਈ: ਅਦਾਕਾਰਾ ਅਤੇ ਬਿਊਟੀ ਕੁਈਨ ਦੀਆ ਮਿਰਜ਼ਾ ਨੇ ਖੁਲਾਸਾ ਕੀਤਾ ਕਿ ਕਵਿੇਂ ਚਾਲੀ ਸਾਲ ਦੀ ਉਮਰ ਵਿੱਚ ਉਸ ਦੇ ਆਉਣ ਵਾਲੇ ਪ੍ਰਾਜੈਕਟ ਨੇ ਉਸ ਨੂੰ ਮੋਟਰਸਾਈਕਲ ਚਲਾਉਣ ਅਤੇ ਇਸ ਨੂੰ ਸਿੱਖਣ ਦੇ ਡਰ ਨੂੰ ਭੁੱਲਣ ਲਈ ਪ੍ਰੇਰਿਤ ਕੀਤਾ। ਆਪਣੇ ਬਚਪਨ ਨੂੰ ਯਾਦ ਕਰਦਿਆਂ ਦੀਆ ਨੇ ਦੱਸਿਆ ਕਿ ਛੋਟੇ ਹੁੰਦਿਆਂ ਜਦੋਂ ਉਸ ਦੇ ਪਿਤਾ ਮੋਟਰਸਾਈਕਲ ਨੂੰ ਘੁੱਟ ਕੇ ਫੜ ਕੇ ਚਲਾਉਂਦੇ ਹੁੰਦੇ ਸਨ ਤਾਂ ਉਸ ਨੂੰ ਅਜਿਹਾ ਕਰਨਾ ਸੁਫ਼ਨਾ ਜਾਪਦਾ ਸੀ। ਉਸ ਨੇ ਕਿਹਾ ਕਿ ਡਰ ਕਾਰਨ ਉਹ ਮੋਟਰਸਾਈਕਲ ਚਲਾਉਣਾ ਨਾ ਸਿੱਖ ਸਕੀ। ਹੁਣ ਜਦੋਂ ਉਸ ਨੂੰ ਆਪਣੀ ਆਉਣ ਵਾਲੀ ਫ਼ਿਲਮ ਦਾ ਹਿੱਸਾ ਬਣਨ ਦੀ ਪੇਸ਼ਕਸ਼ ਆਈ ਤਾਂ ਉਹ ਬਹੁਤ ਖੁਸ਼ ਹੋਈ। ਉਸ ਨੇ ਕਿਹਾ ਕਿ ਹੁਣ ਉਸ ਕੋਲ ਕੋਈ ਬਹਾਨਾ ਨਹੀਂ ਸੀ। ਉਸ ਨੇ ਕਿਹਾ ਕਿ ਮੈਂ 40 ਸਾਲ ਦੀ ਉਮਰ ਵਿੱਚ ਮੋਟਰਸਾਈਕਲ ਚਲਾਉਣਾ ਸਿੱਖ ਲਿਆ ਅਤੇ ਦਿੱਲੀ ਤੋਂ ਖਰਦੁੰਗਲਾ ਤੱਕ ਦਾ ਸਫ਼ਰ ਕੀਤਾ। ਜ਼ਿਕਰਯੋਗ ਹੈ ਕਿ ਦੀਆ ਨੇ ਸੰਨ 2000 ’ਚ ‘ਫੈਮਨਿਾ ਮਿਸ ਇੰਡੀਆ ਏਸ਼ੀਆ ਪੈਸੀਫਿਕ 2000’ ਦਾ ਤਾਜ ਜਿੱਤਣ ਮਗਰੋਂ ‘ਮਿਸ ਏਸ਼ੀਆ ਪੈਸੀਫਿਕ ਇੰਟਰਨੈਸ਼ਨਲ’ ਦਾ ਖਿਤਾਬ ਜਿੱਤਿਆ। ਉਸ ਨੇ ਫ਼ਿਲਮ ‘ਰਹਨਿਾ ਹੈ ਤੇਰੇ ਦਿਲ ਮੇਂ’ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ। ਅਦਾਕਾਰਾ ਨੂੰ ਬਾਅਦ ਵਿੱਚ ‘ਦਸ’, ‘ਲਗੇ ਰਹੋ ਮੁੰਨਾ ਭਾਈ’, ‘ਹਨੀਮੂਨ ਟਰੈਵਲਜ਼ ਪ੍ਰਾਈਵੇਟ ਲਿਮਿਟਡ’ ਅਤੇ ‘ਸੰਜੂ’ ਵਰਗੀਆਂ ਫ਼ਿਲਮਾਂ ’ਚ ਦੇਖਿਆ ਗਿਆ ਸੀ। ਉਸ ਨੇ 2019 ਵਿੱਚ ਵੈੱਬ ਸੀਰੀਜ਼ ‘ਕਾਫਿਰ’ ਵਿੱਚ ਵੀ ਅਦਾਕਾਰੀ ਕੀਤੀ। -ਆਈਏਐੱਨਐੱਸ