ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੈਂ ਲੋਕਾਂ ਦੀ ਨਬਜ਼ ਜਾਣਦਾ ਹਾਂ: ਅਨਿਲ ਵਿੱਜ

09:18 AM Oct 10, 2024 IST
ਅਨਿਲ ਵਿੱਜ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਗ੍ਰੇਟ ਖਲੀ।

ਰਤਨ ਸਿੰਘ ਢਿੱਲੋਂ
ਅੰਬਾਲਾ, 9 ਅਕਤੂਬਰ
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਉਹ ਲੋਕਾਂ ਦੀ ਨਬਜ਼ ਜਾਣਦੇ ਹਨ ਤੇ ਕਿਸੇ ਵੀ ਸੂਬੇ ’ਚ ਚੋਣਾਂ ਦੇ ਸਬੰਧ ਵਿੱਚ ਉਨ੍ਹਾਂ ਦੇ ਮੁਲਾਂਕਣ ਹਮੇਸ਼ਾ ਸਹੀ ਹੁੰਦੇ ਹਨ। ਵਿੱਜ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਬਿਆਨ ਦਿੱਤਾ ਸੀ ਕਿ ਹਰਿਆਣਾ ਵਿੱਚ ਤੀਜੀ ਵਾਰ ਬਿਨਾਂ ਕਿਸੇ ਸਮਰਥਨ ਭਾਜਪਾ ਦੀ ਸਰਕਾਰ ਬਣੇਗੀ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਨਿਲ ਵਿੱਜ ਨੇ ਸੱਤਵੀਂ ਵਾਰ ਵਿਧਾਇਕ ਬਣਨ ’ਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਵਿੱਜ ਨੇ ਕਿਹਾ, ‘ਮੈਂ ਅੱਠ ਚੋਣਾਂ ਲੜੀਆਂ ਹਨ, ਜਿਨ੍ਹਾਂ ’ਚੋਂ ਸੱਤ ਜਿੱਤੀਆਂ। ਇੱਕ ਚੋਣ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਪ੍ਰਚਾਰ ਕਰਨ ਆਏ ਸਨ। ਇਸ ਤੋਂ ਇਲਾਵਾ ਮੈਂ ਕਦੇ ਕਿਸੇ ਸਟਾਰ ਪ੍ਰਚਾਰਕ ਨੂੰ ਨਹੀਂ ਬੁਲਾਇਆ ਕਿਉਂਕਿ ਮੇਰੇ ਸਟਾਰ ਪ੍ਰਚਾਰਕ ਮੇਰੇ ਵਰਕਰ ਹਨ। ਚੋਣਾਂ ਵਿਚ ਕਈ ਬੁੱਧੀਜੀਵੀਆਂ ਦੇ ਐਗਜ਼ਿਟ ਪੋਲ ਸਾਡੇ ਖਿਲਾਫ ਆਏ। ਸਵੇਰੇ ਵੋਟਾਂ ਦੀ ਗਿਣਤੀ ਦਾ ਰੁਝਾਨ ਵੀ ਸਾਡੇ ਖਿਲਾਫ ਸੀ ਪਰ ਮੈਂ ਆਪਣੇ ਇਸ ਬਿਆਨ ’ਤੇ ਕਾਇਮ ਸੀ ਕਿ ਸਰਕਾਰ ਭਾਜਪਾ ਦੀ ਹੀ ਬਣੇਗੀ ਕਿਉਂਕਿ ਮੈਂ ਲੋਕਾਂ ’ਚ ਰਹਿੰਦਾ ਹਾਂ ਅਤੇ ਉਨ੍ਹਾਂ ਦੀ ਨਬਜ਼ ਜਾਣਦਾ ਹਾਂ। ਮੈਂ ਪਹਿਲਾ ਵਿਅਕਤੀ ਸੀ ਜਿਸ ਨੇ ਇਸ ਐਗਜ਼ਿਟ ਪੋਲ ਨੂੰ ਰੱਦ ਕੀਤਾ ਸੀ।’ ਕਾਂਗਰਸ ਵੱਲੋਂ ਚੋਣਾਂ ਵਿਚ ਈਵੀਐਮ ’ਤੇ ਸਵਾਲ ਉਠਾਉਣ ਬਾਰੇ ਵਿੱਜ ਨੇ ਕਿਹਾ ਕਿ ਕਾਂਗਰਸ ਨੂੰ ਜੰਮੂ-ਕਸ਼ਮੀਰ ਵਿਚ ਹੋਈਆਂ ਚੋਣਾਂ ਦੇ ਖਿਲਾਫ ਵੀ ਚੋਣ ਕਮਿਸ਼ਨ ਕੋਲ ਪਹੁੰਚ ਕਰਨੀ ਚਾਹੀਦੀ ਹੈ। ਸੂਬਾ ਕਾਂਗਰਸ ਪ੍ਰਧਾਨ ਦੀ ਹਾਰ ਸਬੰਧੀ ਉਨ੍ਹਾਂ ਕਿਹਾ ਕਿ ਜਨਤਾ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ ਅਤੇ ਸਭ ਤੋਂ ਵੱਡਾ ਝਟਕਾ ਸੂਬਾ ਪ੍ਰਧਾਨ ਨੂੰ ਦਿੱਤਾ ਹੈ।

Advertisement

ਵਿੱਜ ਨੂੰ ਜਿੱਤ ਦੀ ਵਧਾਈ ਦੇਣ ਅੰਬਾਲਾ ਪੁੱਜੇ ਖਲੀ

ਅੰਬਾਲਾ: ਦਾ ਗ੍ਰੇਟ ਖਲੀ ਵਜੋਂ ਮਸ਼ਹੂਰ ਵਿੱਜ ਦੇ ਦੋਸਤ ਪਹਿਲਵਾਨ ਦਲੀਪ ਸਿੰਘ ਰਾਣਾ ਅੱਜ ਅਨਿਲ ਵਿੱਜ ਨੂੰ ਮਿਲ ਕੇ ਵਧਾਈ ਦੇਣ ਲਈ ਵਿਸ਼ੇਸ਼ ਤੌਰ ’ਤੇ ਅੰਬਾਲਾ ਕੈਂਟ ਦੀ ਸ਼ਾਸਤਰੀ ਕਾਲੋਨੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੇ ਪਹੁੰਚੇ। ਖਲੀ ਨੇ ਕਿਹਾ ਕਿ ਵਿੱਜ ਸਾਹਿਬ ਦੀ ਜਿੱਤ ਤੋਂ ਉਹ ਹੀ ਨਹੀਂ ਸਗੋਂ ਪੂਰਾ ਹਰਿਆਣਾ ਖੁਸ਼ ਹੈ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਦੀ ਜਿੱਤ ਨਾਲੋਂ ਅਨਿਲ ਵਿੱਜ ਵੱਲੋਂ ਸੱਤਵੀਂ ਵਾਰ ਜਿੱਤਣ ’ਤੇ ਵੱਧ ਖੁਸ਼ ਹਨ। ਖਲੀ ਨੇ ਈਵੀਐਮ ਤੇ ਸਵਾਲ ਉਠਾਉਣ ਲਈ ਵਿਰੋਧੀ ਧਿਰ ‘ਤੇ ਵੀ ਨਿਸ਼ਾਨਾ ਸਾਧਿਆ।

Advertisement
Advertisement