For the best experience, open
https://m.punjabitribuneonline.com
on your mobile browser.
Advertisement

ਨਿੱਝਰ ਦੀ ਹੱਤਿਆ ’ਚ ਮੇਰਾ ਹੱਥ ਨਹੀਂ: ਸੰਜੈ ਵਰਮਾ

07:03 AM Oct 22, 2024 IST
ਨਿੱਝਰ ਦੀ ਹੱਤਿਆ ’ਚ ਮੇਰਾ ਹੱਥ ਨਹੀਂ  ਸੰਜੈ ਵਰਮਾ
Advertisement

* ਖਾਲਿਸਤਾਨੀ ਵੱਖਵਾਦੀਆਂ ਤੇ ਦਹਿਸ਼ਤਗਰਦਾਂ ਨੂੰ ਸੀਐੱਸਆਈਐੱਸ ਦੇ ਅਹਿਮ ਅਸਾਸੇ ਦੱਸਿਆ

Advertisement

ਵੈਨਕੂਵਰ, 21 ਅਕਤੂਬਰ
ਕੈੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੇ ਕੈਨੇਡਿਆਈ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਗੁਰਦੁਆਰੇ ਦੇ ਬਾਹਰ ਹੋਈ ਹੱਤਿਆ ਵਿਚ ਕਿਸੇ ਤਰ੍ਹਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਵਰਮਾ ਨੇ ਦਾਅਵਾ ਕੀਤਾ ਕਿ ਖਾਲਿਸਤਾਨੀ ਵੱਖਵਾਦੀ ਤੇ ਦਹਿਸ਼ਤਗਰਦ ਕੈਨੇਡਾ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀਐੱਸਆਈਐੱਸ) ਦੇ ਅਹਿਮ ਅਸਾਸੇ ਹਨ। ਟਰੂਡੋ ਸਰਕਾਰ ਨੇ ਨਿੱਝਰ ਦੀ ਹੱਤਿਆ ਵਿਚ ਵਰਮਾ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਹੈ। ਕੈਨੇਡਾ ਨੇ ਪਿਛਲੇ ਸੋਮਵਾਰ ਵਰਮਾ ਸਣੇ ਪੰਜ ਹੋਰਨਾਂ ਭਾਰਤੀ ਡਿਪਲੋਮੈਟਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਵਰਮਾ ਨੇ ਸੀਟੀਵੀ ਦੇ ‘ਕੁਅੱਸ਼ਚਨ ਪੀਰੀਅਡ ਸੰਡੇ’ ਵਿਚ ਇੰਟਰਵਿਊ ਵਿਚ ਕਿਹਾ ਕਿ ਕੈਨੇਡਾ ਵੱਲੋਂ ਲਾਏ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। ਪਿਛਲੇ ਸਾਲ 18 ਜੂਨ ਨੂੰ ਸਰੀ ਵਿਚ ਗੁਰਦੁਆਰੇ ਦੀ ਪਾਰਕਿੰਗ ਵਿਚ ਹਰਦੀਪ ਸਿੰਘ ਨਿੱਝਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਵਿਚ ਭੂਮਿਕਾ ਬਾਰੇ ਪੁੱਛਣ ਉੱਤੇ ਵਰਮਾ ਨੇ ਕਿਹਾ, ‘ਮੇਰੀ ਕੋਈ ਭੂਮਿਕਾ ਨਹੀਂ ਸੀ। ਕੋਈ ਸਬੂਤ ਨਹੀਂ ਦਿੱਤਾ ਗਿਆ। ਇਹ ਦੋਸ਼ ਸਿਆਸਤ ਤੋਂ ਪ੍ਰੋਰਿਤ ਹਨ।’’ ਕੈਨੇਡਾ ਵਿਚ ਰਹਿ ਰਹੇ ਚਾਰ ਭਾਰਤੀ ਨਾਗਰਿਕਾਂ ਉੱਤੇ ਨਿੱਝਰ ਦੀ ਹੱਤਿਆ ਦੇ ਦੋਸ਼ ਲਾਏ ਗਏ ਹਨ ਤੇ ਉਨ੍ਹਾਂ ਖਿਲਾਫ਼ ਮੁਕੱਦਮਾ ਚਲਾਇਆ ਜਾਣਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ‘ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੇ ਪਿਛਲੇ ਹਫਤੇ ਦੋਸ਼ ਲਾਏ ਸਨ ਕਿ ਭਾਰਤੀ ਡਿਪਲੋਮੈਟ ਕੈਨੇਡਾ ਵਿਚ ਸਿੱਖ ਵੱਖਵਾਦੀਆਂ ਬਾਰੇ ਆਪਣੇ ਮੁਲਕ ਦੀ ਸਰਕਾਰ ਨਾਲ ਜਾਣਕਾਰੀ ਸਾਂਝੀ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਖਰਲੇ ਭਾਰਤੀ ਅਧਿਕਾਰੀ ਇਹ ਜਾਣਕਾਰੀ ਭਾਰਤ ਦੇ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਦੇ ਰਹੇ ਹਨ, ਜੋ ਗੋਲੀਬਾਰੀ, ਜਬਰੀ ਵਸੂਲੀ ਤੇ ਇਥੋਂ ਤੱਕ ਕਿ ਹੱਤਿਆ ਕਰਕੇ ਅਜਿਹੇ ਕਾਰਕੁਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਭਾਰਤੀ ਨਾਗਰਿਕ ਹਨ। ਵਰਮਾ ਨੇ ਕੈਨੇਡਾ ਵਿਚ ਭਾਰਤ ਸਰਕਾਰ ਵੱਲੋਂ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਇਨਕਾਰ ਕਰਦਿਆਂ ਕਿਹਾ, ‘‘ਮੈਂ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਅਜਿਹਾ ਕੁਝ ਨਹੀਂ ਕੀਤਾ। ਕੈਨੇਡਾ ਵਿਚ ਭਾਰਤੀ ਅਧਿਕਾਰੀਆਂ ਵੱਲੋਂ ਕੀਤੀ ਗਈ ਕੋਈ ਵੀ ਕਾਰਵਾਈ ‘ਸਾਰਿਆਂ ਦੇ ਸਾਹਮਣੇ’ ਸੀ।’’ ਵਰਮਾ ਨੇ ਇੰਟਰਵਿਊ ਵਿਚ ਨਿੱਝਰ ਦੀ ਹੱਤਿਆ ਦੀ ਨਿਖੇਧੀ ਕੀਤੀ। ਵਰਮਾ ਨੇ ਕੈਨੇਡਿਆਈ ਵਿਦੇਸ਼ ਮੰਤਰੀ ਮੇਲਾਨੀ ਜੌਲੀ ਦੀ ਉਸ ਟਿੱਪਣੀ ਉੱਤੇ ਪਲਟਵਾਰ ਕੀਤਾ, ਜਿਸ ਵਿਚ ਭਾਰਤ ਦੀ ਤੁਲਨਾ ਰੂਸ ਨਾਲ ਕੀਤੀ ਗਈ ਸੀ।

Advertisement

ਜੈਸ਼ੰਕਰ ਵੱਲੋਂ ਕੈਨੇਡਾ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼

ਨਵੀਂ ਦਿੱਲੀ:

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਿਛਲੇ ਸਾਲ ਕੈਨੇਡਾ ਵਿੱਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਾਰਨ ਨਵੀਂ ਦਿੱਲੀ ਤੇ ਓਟਵਾ ਦਰਮਿਆਨ ਪੈਦਾ ਹੋਏ ਗੰਭੀਰ ਤਣਾਅ ਦੇ ਮੱਦੇਨਜ਼ਰ ਅੱਜ ਕੈਨੇਡਾ ’ਤੇ ਨਿਸ਼ਾਨਾ ਸੇਧਦਿਆਂ ਉਸ ’ਤੇ ਦੂਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ। ਜੈਸ਼ੰਕਰ ਨੇ ਕਿਹਾ, ‘‘ਦੂਹਰਾ ਮਾਪਦੰਡ ਇਸ ਦੇ ਲਈ ਬਹੁਤ ਹਲਕਾ ਸ਼ਬਦ ਹੈ।’’ ਉਨ੍ਹਾਂ ਦੱਸਿਆ ਕਿ ਕੈਨੇਡਾ ਹੋਰ ਡਿਪਲੋਮੈਟਾਂ ਨਾਲ ਕਿਵੇਂ ਦਾ ਵਿਵਹਾਰ ਕਰਦਾ ਹੈ, ਜਦੋਂਕਿ ਭਾਰਤ ਵਿੱਚ ਰਹਿੰਦੇ ਹੋਏ ਉਸ ਦੇ ਡਿਪਲੋਮੈਟ ਕਿਸ ‘ਲਾਇਸੈਂਸ’ ਦੀ ਵਰਤੋਂ ਕਰਨ ਦਾ ਯਤਨ ਕਰਦੇ ਹਨ। -ਪੀਟੀਆਈ

Advertisement
Author Image

joginder kumar

View all posts

Advertisement