For the best experience, open
https://m.punjabitribuneonline.com
on your mobile browser.
Advertisement

ਮੈਂ ਕਦੇ ਵੀ ‘ਬੀਫ਼’ ਨਹੀਂ ਖਾਧਾ, ਮੈਂ ਪੱਕੀ ਹਿੰਦੂ ਹਾਂ: ਕੰਗਨਾ

12:14 PM Apr 08, 2024 IST
ਮੈਂ ਕਦੇ ਵੀ ‘ਬੀਫ਼’ ਨਹੀਂ ਖਾਧਾ  ਮੈਂ ਪੱਕੀ ਹਿੰਦੂ ਹਾਂ  ਕੰਗਨਾ
Advertisement

ਚੰਡੀਗੜ੍ਹ, 8 ਅਪਰੈਲ
ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਸਪੱਸ਼ਟ ਕੀਤਾ ਕਿ ਉਸ ਨੇ ਕਦੇ ਗਾਂ ਦਾ ਮਾਸ (ਬੀਫ) ਨਹੀਂ  ਖਾਧਾ।  ਉਸ ਨੇ ਸੋਸ਼ਲ ਮੀਡੀਆ ਐਕਸ ’ਤੇ ਕਿਹਾ,‘ਮੈਂ ਬੀਫ ਜਾਂ ਕਿਸੇ ਹੋਰ ਕਿਸਮ ਦਾ ਲਾਲ ਮੀਟ ਨਹੀਂ ਖਾਂਦੀ, ਇਹ ਸ਼ਰਮਨਾਕ ਹੈ ਕਿ ਮੇਰੇ ਬਾਰੇ ਪੂਰੀ ਤਰ੍ਹਾਂ ਬੇਬੁਨਿਆਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਮੈਂ ਦਹਾਕਿਆਂ ਤੋਂ ਆਯੁਰਵੈਦਿਕ ਜੀਵਨ ਦੀ ਵਕਾਲਤ ਅਤੇ ਪ੍ਰਚਾਰ ਕਰ ਰਹੀ ਹਾਂ ਹੁਣ ਅਜਿਹੀਆਂ ਅਫ਼ਵਾਹਾਂ ਮੇਰੇ ਅਕਸ ਨੂੰ ਖਰਾਬ ਕਰਨ ਲਈ ਆਈਆਂ ਹਨ। ਲੋਕ ਮੈਨੂੰ ਜਾਣਦੇ ਹਨ ਅਤੇ ਉਹ ਜਾਣਦੇ ਹਨ ਕਿ ਮੈਂ ਹਿੰਦੂ ਹਾਂ।’ ਉਸ ਨੇ ਜਿਵੇਂ ਹੀ ਅਫ਼ਵਾਹਾਂ ਨੂੰ ਰੱਦ ਤਾਂ ਉਸ ਦਾ ਪੁਰਾਣਾ ਟਵੀਟ ਸਾਹਮਣੇ ਆ ਗਿਆ, ਜਿਸ ਵਿੱਚ ਉਹ ਕਹਿ ਰਹੀ ਹੈ ਕਿ ਬੀਫ ਖਾਣ ਵਿੱਚ ਕੁਝ ਵੀ ਗਲਤ ਨਹੀਂ ਹੈ।

Advertisement

Advertisement

Advertisement
Author Image

Advertisement