ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੈਨੂੰ ਮਿਲਣ ਸਮੁੰਦਰੋਂ ਪਾਰ ਆਇਆਂ...

07:56 AM Dec 18, 2024 IST
ਸਮਾਗਮ ਦੌਰਾਨ ਪੁਸਤਕ ਰਿਲੀਜ਼ ਕਰਦੇ ਹੋਏ ਅਹੁਦੇਦਾਰ

 

Advertisement

ਲਖਵਿੰਦਰ ਸਿੰਘ ਰਈਆ
ਬਾਬਾ ਬੁੱਢਾ ਜੀ ਹਾਲ ਗਲੈਨਵੁੱਡ (ਸਿਡਨੀ) ਵਿੱਚ ਪੰਜਾਬੀ ਸਾਹਿਤਕਾਰਾਂ ਵੱਲੋਂ ਮਾਸਿਕ ਸਾਹਿਤਕ ਇਕੱਤਰਤਾ ਕੀਤੀ ਗਈ। ਇਸ ਵਿੱਚ ਦੂਰੋਂ ਨੇੜਿਓਂ ਆਏ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਸਾਹਿਤਕ ਰੰਗ ਬੰਨ੍ਹਿਆ। ਨਾਰੰਗ ਸਿੰਘ ਖਾਲਸਾ ਨੇ ਤੂੰਬੀ ਦੀ ਟੁਣਕਾਰ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਧਾਰਮਿਕ ਗੀਤ ‘ਵਿੱਚ ਚਾਂਦਨੀ ਚੌਂਕ ਗੁਰਾਂ ਦੇ ਦਿੱਤੀ ਕੁਰਬਾਨੀ...’ ਨਾਲ ਸਾਹਿਤਕ ਦਰਬਾਰ ਦਾ ਆਗਾਜ਼ ਕੀਤਾ।
ਅਵਤਾਰ ਸਿੰਘ ਸੰਘਾ ਨੇ ਕੈਨੇਡਾ ਅਤੇ ਅਮਰੀਕਾ ਦੀ ਯਾਤਰਾ ਦੇ ਖੱਟੇ ਮਿੱਠੇ ਅਨੁਭਵ ਅਤੇ ਗ਼ਦਰੀ ਬਾਬਿਆਂ ਦੀਆਂ ਯਾਦਗਾਰਾਂ ਦੀ ਖ਼ਿਆਲੀ ਸਾਂਝ ਪਾਉਂਦਿਆਂ ਆਪਣੀ ਵਿਅੰਗਮਈ ਕਹਾਣੀ ‘ਅਜੇ ਲਾਵਾਂ ਨਹੀਂ ਹੋਈਆਂ’ ਰਾਹੀਂ ਪਨਪ ਰਹੇ ਸੱਭਿਆਚਾਰ ਦੇ ਕਰੂਪ ਚਿਹਰੇ ਦੀ ਬਾਤ ਪਾਈ।
ਸਾਰਥਿਕ ਸੁਨੇਹਾ ਦਿੰਦਿਆਂ ਸੁਖਦੇਵ ਸਿੰਘ ਸੱਗੂ ਨੇ ਕਿਹਾ;
ਕਰ ਸੇਵਾ ਮਾਪਿਆਂ ਦੀ, ਮਾਪੇ ਮਿਲਣੇ ਨਹੀਂ ਦੁਬਾਰਾ
ਮਾਪਿਆਂ ਨਾਲ ਹੀ ਚੱਲਦਾ ਹੈ ਜਗਤ ਜਲੰਦਾ ਸਾਰਾ
ਕੁਲਦੀਪ ਸਿੰਘ ਜੌਹਲ ਨੇ ਗ਼ਜ਼ਲ ਸੁਣਾਈ;
ਤੈਨੂੰ ਮਿਲਣ ਸਮੁੰਦਰੋਂ ਪਾਰ ਆਇਆਂ
ਏਹ ਨਾ ਸਮਝੀਂ ਆਪਣੇ ਕੰਮ ਕਾਰ ਆਇਆਂ
ਇਸ ਗ਼ਜ਼ਲ ਰਾਹੀਂ ਉਸ ਨੇ ਆਪਣੇ ਪਿਆਰੇ ਨੂੰ ਮਿਲਣ ਦੀ ਦਿਲੀ ਤਮੰਨਾ ਤੇ ਬੌਣੀ ਹੋ ਚੁੱਕੀ ਸਾਡੀ ਸੋਚ/ਸਮਝ ਦਾ ਪ੍ਰਗਟਾਵਾ ਕੀਤਾ। ਡਾ. ਅਮਰਜੀਤ ਸਿੰਘ ਨੇ ਤੰਦਰੁਸਤੀ ਲਈ ਸਰਲ ਤੇ ਸੌਖੇ ਗੁਰ ਸਮਝਾਉਣ ਉਪਰੰਤ ਚੜ੍ਹਦੀਕਲਾ ਦੀ ਅਵਸਥਾ ਵਿੱਚ ਰਹਿਣ ’ਤੇ ਕਾਵਿ ਰਚਨਾ ਸੁਣਾਈ। ਜੋਗਿੰਦਰ ਸਿੰਘ ਸੋਹੀ ਨੇ ਲਹਿੰਦੇ ਪੰਜਾਬ ਅਤੇ ਮਲੇਸ਼ੀਆ ਦੇ ਤੋਰੋ ਫੇਰੇ ਅਤੇ ਉੱਥੋਂ ਦੀ ਪੰਜਾਬੀਆਂ ਦੀ ਵਿਰਾਸਤ ਨਾਲ ਅਥਾਹ ਮੋਹ ਅਤੇ ਪ੍ਰਾਹੁਣਚਾਰੀ ਦੇ ਉਚੇਚੇ ਚਾਅ ਮਲਾਰ ਬਾਰੇ ਵਿਚਾਰ ਕੀਤਾ ਅਤੇ ਮਾਪਿਆਂ ਪ੍ਰਤੀ ਬੜੀਆਂ ਭਾਵੁਕ ਕਾਵਿ ਸਤਰਾਂ ਨਾਲ ਸਾਂਝ ਪੁਆਈ;
ਕੀਤੀ ਖ਼ਿਦਮਤ ਨਾ ਜੇ ਜਿਊਂਦੇ ਮਾਪਿਆਂ ਦੀ
ਮੋਇਆਂ ਢੌਂਗ ਰਚਾਉਣ ਦੀ ਕੀ ਫਾਇਦਾ।
ਪਹਿਲਾਂ ਸੁਣਿਆ ਨਾ ਦੁਖੜਾ ਕੋਲ ਬਹਿ ਕੇ
ਪਿੱਛੋਂ ਰੋਣ ਕਰਲਾਉਣ ਦਾ ਕੀ ਫਾਇਦਾ।
ਜਸਵੰਤ ਸਿੰਘ ਨੇ ਧਰਮ /ਸ਼ਰਧਾ ਦੇ ਨਾਂ ਉਤੇ ਕੁਦਰਤ ਨਾਲ ਹੱਦੋਂ ਵੱਧ ਛੇੜ ਛਾੜ ਕਰਕੇ ਸ਼ੁੱਧ ਵਾਤਾਵਰਨ ਨੂੰ ਪਲੀਤ ਕਰਨ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ’ਤੇ ਕਾਵਿ ਵਲਵਲੇ ਸਾਂਝੇ ਕੀਤੇ। ਬੀਬੀ ਜਸਵਿੰਦਰ ਕੌਰ ਚਾਵਲਾ, ਗੁਰਦਿਆਲ ਸਿੰਘ ਉੜੀਸਾ, ਦਰਸ਼ਨ ਸਿੰਘ ਪੰਧੇਰ, ਜੀਵਨ ਸਿੰਘ ਦੁਸਾਂਝ, ਸਤਨਾਮ ਸਿੰਘ ਗਿੱਲ ਅਤੇ ਕੈਪਟਨ ਸੁਰਜਿੰਦਰ ਸਿੰਘ ਤੇ ਦਲਜੀਤ ਸਿੰਘ ਨੇ ਵੀ ਆਪਣੇ ਵਿਚਾਰ ਅਤੇ ਕਵਿਤਾਵਾਂ ਸਰੋਤਿਆਂ ਦੇ ਸਨਮੁੱਖ ਕੀਤੀਆਂ।
ਕਾਵਿ ਸੈਸ਼ਨ ਉਪਰੰਤ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਜ਼ਿਲ੍ਹਾ ਅੰਮ੍ਰਿਤਸਰ) ਵੱਲੋਂ ਪ੍ਰਕਾਸ਼ਿਤ ਗਿਆਰਵਾਂ ਸਾਂਝਾ ਕਾਵਿ ਸੰਗ੍ਰਹਿ ‘ਕਾਵਿ ਸੁਨੇਹਾ’ ਤੇ ਬਾਰ੍ਹਵਾਂ ਸਾਂਝਾ ਕਾਵਿ ਸੰਗ੍ਰਹਿ ‘ਸਮੇਂ ਦੇ ਨਕਸ਼’ (ਸੰਪਾਦਕ ਸ਼ੇਲਿੰਦਰਜੀਤ ਸਿੰਘ ਰਾਜਨ) ਅਤੇ ਲਖਵਿੰਦਰ ਸਿੰਘ ਹਵੇਲੀਆਣਾ ਦੀਆਂ ਪੰਜ ਪੁਸਤਕਾਂ ‘ਮੈਨੂੰ ਨਵਾਂ ਸਵੇਰਾ ਕੀ ਜਾਣੇ (ਸੱਭਿਆਚਾਰਕ ਪੁਸਤਕ), ‘ਸੌਕਣ, ਸ਼ੌਕਣ ਦਾ ਮੁਕਾਬਲਾ’ (ਵਿਅੰਗ), ‘ਚੇਤਨਾ ਦੇ ਫੁੱਲ’ ਅਤੇ ‘ਕਰਮਯੋਗੀ/ਚਾਨਣ-ਮੁਨਾਰੇ’ ਆਦਿ ਪੰਜਾਬੀ ਸਾਹਿਤਕ ਦਰਬਾਰ ਸਿਡਨੀ ਆਸਟਰੇਲੀਆ ਦੇ ਸਾਹਿਤਕ ਪਤਵੰਤਿਆਂ ਦੇ ਸਨਮੁੱਖ ਕਰਦਿਆਂ ਇੱਥੋਂ ਦੀ ਓਪਨ ਲਾਇਬ੍ਰੇਰੀ ਤੇ ਮੁੱਖ ਲਾਇਬ੍ਰੇਰੀ (ਭਾਈ ਗੁਰਦਾਸ ਲਾਇਬ੍ਰੇਰੀ) ਨੂੰ ਭੇਂਟ ਕੀਤੀਆਂ। ਇਸ ਮੌਕੇ ਦਲਬੀਰ ਸਿੰਘ ਪੱਡਾ, ਤਿਰਲੋਕ ਸਿੰਘ ਮੁਜ਼ੱਫਰਨਗਰ, ਬੀਬੀ ਜੀਤ ਕੌਰ, ਛਿੰਦਰਪਾਲ ਕੌਰ ਤੇ ਕੁਲਵੰਤ ਕੌਰ ਸਿੱਧੂ ਆਦਿ ਸੂਝਵਾਨ ਸਰੋਤਿਆਂ ਵਜੋਂ ਹਾਜ਼ਰੀ ਭਰੀ ਗਈ।
ਸੰਪਰਕ: 61430204832

Advertisement
Advertisement