ਮੈਂ ਭਗਵਾਨ ਕ੍ਰਿਸ਼ਨ ਦੀ ਗੋਪੀ ਹਾਂ: ਹੇਮਾ ਮਾਲਿਨੀ
01:44 PM Apr 18, 2024 IST
Advertisement
ਮਥੁਰਾ, 18 ਅਪਰੈਲ
ਮਥੁਰਾ ਤੋਂ ਭਾਜਪਾ ਉਮੀਦਵਾਰ ਵਜੋਂ ਤੀਜੀ ਵਾਰ ਲੋਕ ਸਭਾ ਚੋਣ ਲੜ ਰਹੀ ਅਦਾਕਾਰਾ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਭਗਵਾਨ ਕ੍ਰਿਸ਼ਨ ਦੀ ‘ਗੋਪੀ’ ਮੰਨਦੀ ਹੈ। ਮਥੁਰਾ ਦੀ ਸੰਸਦ ਮੈਂਬਰ ਨੇ ਪੱਤਰਕਾਰਾਂ ਨੂੰ ਕਿਹਾ, ‘ਮੈਂ ਨਾਂ ਅਤੇ ਪ੍ਰਸਿੱਧੀ ਲਈ ਜਾਂ ਕਿਸੇ ਤਰ੍ਹਾਂ ਦਾ ਫਾਇਦਾ ਲੈਣ ਲਈ ਰਾਜਨੀਤੀ 'ਚ ਨਹੀਂ ਆਈ।’ ਹੇਮਾ ਮਾਲਿਨੀ ਨੇ ਆਪਣੇ ਆਪ ਨੂੰ ਕ੍ਰਿਸ਼ਨ ਦੀ ਗੋਪੀ ਦੱਸਿਆ ਅਤੇ ਕਿਹਾ ਕਿ ਕਿਉਂਕਿ ਭਗਵਾਨ ਕ੍ਰਿਸ਼ਨ ਬ੍ਰਿਜਵਾਸੀਆਂ ਨੂੰ ਪਿਆਰ ਕਰਦੇ ਹਨ, ਇਸ ਲਈ ਉਸ ਨੇ ਸੋਚਿਆ ਕਿ ਜੇ ਉਹ ਉਨ੍ਹਾਂ ਦੀ ਇਮਾਨਦਾਰੀ ਨਾਲ ਸੇਵਾ ਕਰੇਗੀ ਤਾਂ ਹੀ ਭਗਵਾਨ ਉਸ ਨੂੰ ਆਪਣਾ ਆਸ਼ੀਰਵਾਦ ਦੇਣਗੇ।
Advertisement
Advertisement
Advertisement