ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਂ ਬਿਲਕੁਲ ਠੀਕਠਾਕ ਹਾਂ: ਦਲਾਈਲਾਮਾ

07:49 AM Jul 07, 2024 IST
ਸ਼ਿਮਲਾ ’ਚ ਦਲਾਈਲਾਮਾ ਦੇ ਜਨਮਦਿਨ ਮੌਕੇ ਕੇਕ ਕੱਟਦੇ ਹੋਏ ਉਨ੍ਹਾਂ ਦੇ ਪੈਰੋਕਾਰ। -ਫੋਟੋ: ਏਐੱਨਆਈ

ਧਰਮਸ਼ਾਲਾ, 6 ਜੁਲਾਈ
ਤਿੱਬਤੀ ਅਧਿਆਤਮਕ ਨੇਤਾ ਦਲਾਈਲਾਮਾ ਅੱਜ 89 ਵਰ੍ਹਿਆਂ ਦੇ ਹੋ ਗਏ ਹਨ। ਉਨ੍ਹਾਂ ਆਪਣੇ ਜਨਮਦਿਨ ਸੰਦੇਸ਼ ਵਿੱਚ ਕਿਹਾ ਕਿ ਉਹ ਸਿਹਤ ਪੱਖੋਂ ਬਿਲਕੁਲ ਠੀਕਠਾਕ ਹਨ। ਦਲਾਈਲਾਮਾ ਅਮਰੀਕਾ ਵਿੱਚ ਹਨ, ਜਿੱਥੇ ਉਨ੍ਹਾਂ ਦੇ ਗੋਡਿਆਂ ਦੀ ਸਰਜਰੀ ਹੋਈ ਹੈ। ਧਰਮਸ਼ਾਲਾ ਵਿੱਚ ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਸੰਦੇਸ਼ ਵਿੱਚ ਦਲਾਈਲਾਮਾ ਦੇ ਹਵਾਲੇ ਨਾਲ ਕਿਹਾ ਗਿਆ, ‘‘ਮੈਂ ਹੁਣ ਲਗਭਗ 89 ਵਰ੍ਹਿਆਂ ਦਾ ਹੋ ਚੁੱਕਿਆ ਹਾਂ ਪਰ ਆਪਣੇ ਪੈਰਾਂ ’ਚ ਥੋੜੀ ਤਕਲੀਫ਼ ਤੋਂ ਇਲਾਵਾ ਮੈਂ ਬਿਲਕੁਲ ਠੀਕਠਾਕ ਮਹਿਸੂਸ ਕਰ ਰਿਹਾ ਹਾਂ ਅਤੇ ਆਪਣੇ ਜਨਮਦਿਨ ’ਤੇ ਤਿੱਬਤ ਅਤੇ ਉਸ ਤੋਂ ਬਾਹਰ ਰਹਿਣ ਵਾਲੇ ਸਾਥੀ ਤਿੱਬਤੀਆਂ ਦਾ ਉਨ੍ਹਾਂ ਦੀਆਂ ਅਰਦਾਸਾਂ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।’’ ਉਨ੍ਹਾਂ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ, ‘ਮੈਂ ਆਪਣੇ ਗੋਡਿਆਂ ਦੀ ਸਰਜਰੀ ਕਰਵਾਈ ਸੀ ਜਿਸ ਕਾਰਨ ਕੁਝ ਪ੍ਰੇਸ਼ਾਨੀ ਹੋਈ ਸੀ ਪਰ ਹੁਣ ਮੈਂ ਬਿਲਕੁਲ ਤੰਦਰੁਸਤ ਹਾਂ। ਮੇਰੀ ਸਿਹਤ ਨਾਸਾਜ਼ ਹੋਣ ਬਾਰੇ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ ਪਰ ਤੁਸੀਂ ਅਜਿਹੀਆਂ ਅਫਵਾਹਾਂ ’ਤੇ ਯਕੀਨ ਨਾ ਕਰਨਾ।’ ਉਨ੍ਹਾਂ ਅੱਜ ਆਪਣੇ 89ਵੇਂ ਜਨਮ ਦਿਨ ਮੌਕੇ ਕਿਹਾ ਕਿ ਉਹ ਜਲਦੀ ਹੀ ਆਪਣੇ ਜਾਨਸ਼ੀਨ ਬਾਰੇ ਸਪਸ਼ਟ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਆਪਣੇ ਬਾਰੇ ਪੈਦਾ ਸਵਾਲਾਂ (ਕਦੋਂ ਤੇ ਕਿਵੇਂ ਪੁਨਰਜਨਮ ਲੈਣ ਬਾਰੇ) ਬਾਰੇ 90ਵੇਂ ਜਨਮ ਦਿਨ ’ਤੇ ਸਪਸ਼ਟ ਕਰਨਗੇ। ਇੱਥੇ ਮੈਕਲੋਡਗੰਜ ਵਿੱਚ ਦਲਾਈਲਾਮਾ ਦਾ ਜਨਮ ਦਿਨ ਮਨਾਇਆ ਗਿਆ, ਜਿਸ ਵਿੱਚ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੇ ਨਾਲ ਮੁੱਖ ਮਹਿਮਾਨ ਵਜੋਂ ਅਰੁਣਾਚਲ ਪ੍ਰਦੇਸ਼ ਤੋਂ ਲੋਕ ਸਭਾ ਮੈਂਬਰ ਤਾਪੀਰ ਗਾਓ, ਸਿੱਕਮ ਵਿਧਾਨ ਸਭਾ ਦੇ ਸਪੀਕਰ ਮਿੰਗਮਾ ਨੋਰਬੂ ਸ਼ੇਰਪਾ, ਓਂਟਾਰੀਓ ਰਾਜ ਦੀ ਸੰਸਦ ਦੀ ਡਿਪਟੀ ਸਪੀਕਰ ਭੂਟੀਲਾ ਕਾਰਪੋਚੇ ਨੇ ਸ਼ਿਰਕਤ ਕੀਤੀ। ਤਿੱਬਤੀ ਸਰਕਾਰ ਨੇ ਵੀ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। -ਪੀਟੀਆਈ

Advertisement

Advertisement
Advertisement