For the best experience, open
https://m.punjabitribuneonline.com
on your mobile browser.
Advertisement

ਮੈਨੂੰ ਸਾਰੇ ਖਿਡਾਰੀਆਂ ’ਤੇ ਮਾਣ: ਰਾਹੁਲ ਦ੍ਰਾਵਿੜ

07:35 AM Jul 01, 2024 IST
ਮੈਨੂੰ ਸਾਰੇ ਖਿਡਾਰੀਆਂ ’ਤੇ ਮਾਣ  ਰਾਹੁਲ ਦ੍ਰਾਵਿੜ
Advertisement

ਬ੍ਰਿਜਟਾਊਨ, 30 ਜੂਨ
ਆਮ ਤੌਰ ’ਤੇ ਸ਼ਾਂਤ ਰਹਿਣ ਵਾਲਾ ਭਾਰਤੀ ਕੋਚ ਰਾਹੁਲ ਦ੍ਰਾਵਿੜ ਟੀ-20 ਵਿਸ਼ਵ ਕੱਪ ਜਿੱਤਣ ਮਗਰੋਂ ਬੱਚਿਆਂ ਵਾਂਗ ਉਛਲਦਾ ਨਜ਼ਰ ਆਇਆ ਤੇ ਜਿਹੜੀ ਟਰਾਫੀ ਉਹ ਖਿਡਾਰੀ ਵਜੋਂ ਨਹੀਂ ਜਿੱਤ ਸਕਿਆ, ਉਹ ਕੋਚ ਵਜੋਂ ਜਿਤਵਾਉਣ ਲਈ ਉਸ ਨੇ ਆਪਣੀ ਟੀਮ ਦਾ ਧੰਨਵਾਦ ਕੀਤਾ। ਭਾਰਤ ਦੇ ਵਿਸ਼ਵ ਕੱਪ ਜਿੱਤਣ ਮਗਰੋਂ ਦ੍ਰਾਵਿੜ ਨੇ ਕਿਹਾ, ‘‘ਪਿਛਲੇ ਕੁਝ ਘੰਟਿਆਂ ’ਚ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਮੈਨੂੰ ਸਾਰੇ ਖਿਡਾਰੀਆਂ ’ਤੇ ਮਾਣ ਹੈ।’’ ਉਸ ਨੇ ਕਿਹਾ, ‘‘ਛੇ ਓਵਰਾਂ ’ਚ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ ਅਜਿਹੀ ਜਿੱਤ ਦਰਜ ਕਰਨਾ ਇਹ ਦਰਸਾਉਂਦਾ ਹੈ ਕਿ ਟੀਮ ਕਿੰਨੀ ਜੁਝਾਰੂ ਹੈ। ਉਸ ਨੇ ਕਿਹਾ, ‘‘ਮੈਂ ਵਿਰਾਸਤ ਆਦਿ ’ਚ ਵਿਸ਼ਵਾਸ ਨਹੀਂ ਰੱਖਦਾ। ਮੈਂ ਖੁਸ਼ ਹਾਂ ਕਿ ਮੈਂ ਸਰਬੋਤਮ ਪ੍ਰਦਰਸ਼ਨ ਕੀਤਾ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×