ਮੈਂ ਸੱਚੀ ਕਹਾਣੀ ’ਤੇ ਆਧਾਰਿਤ ਫਿਲਮ ਵੱਲ ਖਿੱਚਿਆ ਜਾਂਦਾ ਹਾਂ: ਅਕਸ਼ੈ ਕੁਮਾਰ
ਮੁੰਬਈ:
ਭਲਕੇ 24 ਜਨਵਰੀ ਨੂੰ ਆਪਣੀ ਫਿਲਮ ‘ਸਕਾਈ ਫੋਰਸ’ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਕਿਹਾ ਕਿ ਉਹ ਹਮੇਸ਼ਾ ਸੱਚੀਆਂ ਕਹਾਣੀਆਂ ਆਧਾਰਿਤ ਫਿਲਮਾਂ ਵੱਲ ਖਿੱਚਿਆ ਜਾਂਦਾ ਹੈ। ਅਦਾਕਾਰ ਨੇ ਇੰਸਟਾਗ੍ਰਾਮ ’ਤੇ ਸੱਚੀ ਕਹਾਣੀ ਆਧਾਰਿਤ ਫਿਲਮ ‘ਸਕਾਈ ਫੋਰਸ’ ’ਚ ਆਪਣੇ ਕਿਰਦਾਰ ਦੀ ਤਸਵੀਰ ਸਾਂਝੀ ਕੀਤੀ ਹੈ, ਜੋ ਫਿਲਮ ’ਚ ਹਵਾਈ ਫ਼ੌਜ ਦੇ ਅਫ਼ਸਰ ਵਜੋਂ ਉਸ ਦੇ ਕਿਰਦਾਰ ਦੀ ਝਲਕ ਪੇਸ਼ ਕਰਦੀ ਹੈ। ਕੈਪਸ਼ਨ ’ਚ ਅਦਾਕਾਰ ਨੇ ਕਿਹਾ, ‘‘ਮੈਂ 150 ਤੋਂ ਵੱਧ ਫਿਲਮਾਂ ਦਾ ਹਿੱਸਾ ਰਿਹਾ ਪਰ ਸੱਚੀ ਕਹਾਣੀ ਦੇ ਸ਼ਬਦਾਂ ’ਚ ਵਿਸ਼ੇਸ਼ ਸ਼ਕਤੀ ਹੈ। ਹਵਾਈ ਫ਼ੌਜ ਦੇ ਅਧਿਕਾਰੀ ਦੀ ਵਰਦੀ ਵਿੱਚ ਕਦਮ ਰੱਖਣਾ ਨਾ-ਮੰਨਣਯੋਗ ਹੈ।’’ ਅਕਸ਼ੈ ਨੇ ਅੱਗੇ ਕਿਹਾ, ‘‘ਸਕਾਈ ਫੋਰਸ ਸਨਮਾਨ, ਹਿੰਮਤ ਤੇ ਦੇਸ਼ ਭਗਤੀ ਦੀ ਅਣਕਹੀ ਕਹਾਣੀ ਹੈ, ਜਿਸ ਨੂੰ ਲੋਕਾਂ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ। ਇਸ ਨੂੰ ਕੱਲ੍ਹ ਨੂੰ ਸਿਨੇਮਾ ਘਰਾਂ ’ਚ ਦੇਖੋ’’। ਬਗੈਰ ਸ਼ੂਟਿੰਗ ਕੀਤੇ ‘ਬਿੱਗ ਬੌਸ 18’ ਦਾ ਸੈੱਟ ਛੱਡਣ ਬਾਰੇ ਅਕਸ਼ੈ ਨੇ ਕਿਹਾ ਕਿ ਉਸ ਦੇ ਪਹਿਲਾਂ ਦੇ ਕਈ ਪ੍ਰਾਜੈਕਟ ਸਨ ਤੇ ਉਨ੍ਹਾਂ ਨੂੰ ਮੁਕੰਮਲ ਕਰਨਾ ਜ਼ਰੂਰੀ ਸੀ। ਸੈੱਟ ਛੱਡਣ ਬਾਰੇ ਉਸ ਨੇ ਸਲਮਾਨ ਖ਼ਾਨ ਨਾਲ ਵੀ ਗੱਲ ਕੀਤੀ ਸੀ।’’ -ਆਈਏਐੱਨਐੱਸ