For the best experience, open
https://m.punjabitribuneonline.com
on your mobile browser.
Advertisement

ਐਤਵਾਰ 12 ਵਜੇ ਭਾਜਪਾ ਹੈੱਡਕੁਆਰਟਰ ’ਤੇ ਮੈਂ ਪੂਰੀ ਲੀਡਰਸ਼ਿਪ ਨਾਲ ਆ ਰਿਹਾ ਹੈ, ਮੋਦੀ ਨੇ ਜਿਸ ਨੂੰ ਗ੍ਰਿਫ਼ਤਾਰ ਕਰਾਉਣਾ ਹੈ, ਕਰਵਾ ਦੇਣ: ਕੇਜਰੀਵਾਲ

06:12 PM May 18, 2024 IST
ਐਤਵਾਰ 12 ਵਜੇ ਭਾਜਪਾ ਹੈੱਡਕੁਆਰਟਰ ’ਤੇ ਮੈਂ ਪੂਰੀ ਲੀਡਰਸ਼ਿਪ ਨਾਲ ਆ ਰਿਹਾ ਹੈ  ਮੋਦੀ ਨੇ ਜਿਸ ਨੂੰ ਗ੍ਰਿਫ਼ਤਾਰ ਕਰਾਉਣਾ ਹੈ  ਕਰਵਾ ਦੇਣ  ਕੇਜਰੀਵਾਲ
Advertisement

ਨਵੀਂ ਦਿੱਲੀ, 18 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਐਤਵਾਰ ਨੂੰ ਦੁਪਹਿਰ 12 ਵਜੇ ਸਾਰੇ 'ਆਪ' ਆਗੂਆਂ ਨਾਲ ਇਥੇ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਜਾਣਗੇ, ਪ੍ਰਧਾਨ ਮੰਤਰੀ ਨੇ ਜਿਸ ਨੂੰ ਗ੍ਰਿਫ਼ਤਾਰ ਕਰਾਉਣਾ ਹੈ ਕਰਵਾ ਦੇਣ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਰਾਘਵ ਚੱਢਾ, ਸੌਰਭ ਭਾਰਦਵਾਜ ਤੇ ਆਤਿਸ਼ੀ ਨੂੰ ਜੇਲ੍ਹ ਭੇਜਿਆ ਜਾਵੇਗਾ। ਸਵਾਤੀ ਮਾਲੀਵਾਲ ’ਤੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਏ ਹਮਲੇ ਦੇ ਮਾਮਲੇ 'ਚ ਕੇਜਰੀਵਾਲ ਨੇ ਇਕ ਸ਼ਬਦ ਨਹੀਂ ਬੋਲਿਆ। ਉਨ੍ਹਾਂ ਡਿਜੀਟਲ ਸੰਬੋਧਨ ਵਿੱਚ ਕਿਹਾ ਕਿ ਭਾਜਪਾ ਨੇ ਇਕ-ਇਕ ਕਰਕੇ ਸਾਡੀ ਪਾਰਟੀ ਦੇ ਨੇਤਾਵਾਂ ਨੂੰ ਜੇਲ੍ਹ ਭੇਜਿਆ ਹੈ, ਉਨ੍ਹਾਂ ਨੇ ਅੱਜ ਬਿਭਵ ਨੂੰ ਗ੍ਰਿਫਤਾਰ ਕਰ ਲਿਆ ਹੈ। ਅਗਲੀ ਵਾਰੀ ਰਾਘਵ ਚੱਢਾ ਦੀ ਹੈ, ਜੋ ਹੁਣੇ ਵਿਦੇਸ਼ ਤੋਂ ਪਰਤੇ ਹਨ। ਇਸ ਤੋਂ ਬਾਅਦ ਉਹ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੂੰ ਗ੍ਰਿਫਤਾਰ ਕਰਨਗੇ। ਉਨ੍ਹਾਂ ਕਿਹਾ,‘ ਕੱਲ੍ਹ ਮੈਂ ਸੀਨੀਅਰ ਪਾਰਟੀ ਨੇਤਾਵਾਂ ਦੇ ਨਾਲ ਭਾਜਪਾ ਹੈੱਡਕੁਆਰਟਰ ਜਾਵਾਂਗਾ। ਤੁਸੀਂ ਜਿਸ ਨੂੰ ਚਾਹੋ ਗ੍ਰਿਫਤਾਰ ਕਰੋ।’

Advertisement

Advertisement
Advertisement
Author Image

Advertisement