For the best experience, open
https://m.punjabitribuneonline.com
on your mobile browser.
Advertisement

ਮੈਂ ਔਰਤ ਹਾਂ

04:34 AM Mar 05, 2025 IST
ਮੈਂ ਔਰਤ ਹਾਂ
Advertisement

Advertisement

ਗੁਰਦੀਸ਼ ਕੌਰ ਗਰੇਵਾਲ

ਪਰਵਾਸੀ ਕਾਵਿ

ਮੈਂ ਔਰਤ ਹਾਂ
ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ
ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ।
ਮੈਂ ਸੀਤਾ ਨਹੀਂ
ਜੋ ਆਪਣੇ ਸਤ ਲਈ ਤੈਨੂੰ ਅਗਨ ਪ੍ਰੀਖਿਆ ਦਿਆਂਗੀ।

Advertisement
Advertisement

ਮੈਂ ਦਰੋਪਤੀ ਵੀ ਨਹੀਂ
ਜੋ ਇੱਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ ’ਚ ਜਾ ਹਰਾਂਗੀ।
ਮੈਂ ਸੱਸੀ ਵੀ ਨਹੀਂ
ਜੋ ਤੇਰੀ ਡਾਚੀ ਦੀ ਪੈੜ ਭਾਲਦੀ ਭਾਲਦੀ ਤਪਦੇ ਰੇਗਿਸਤਾਨ ’ਚ ਸੜ ਮਰਾਂਗੀ।

ਮੈਂ ਸੋਹਣੀ ਵੀ ਨਹੀਂ
ਜੋ ਕੱਚਿਆਂ ’ਤੇ ਤਰਦੀ ਤਰਦੀ ਝਨਾਂ ਦੇ ਡੂੰਘੇ ਪਾਣੀਆਂ ’ਚ ਜਾ ਖਰਾਂਗੀ।
ਮੈਂ ਅਬਲਾ ਨਹੀਂ ਸਬਲਾ ਬਣਾਂਗੀ।
ਮੈਂ ਤਾਂ ਮਾਈ ਭਾਗੋ ਬਣ
ਭਟਕੇ ਹੋਏ ਵੀਰਾਂ ਨੂੰ ਰਾਹੇ ਪਾਉਣਾ ਹੈ!

ਮੈਂ ਤਾਂ ਮਲਾਲਾ ਬਣ
ਔਰਤ ਦੇ ਹੱਕ ’ਚ ਖਲੋਣਾ ਹੈ।
ਮੈਂ ਤਾਂ ਸ਼ਬਦਾਂ ਦਾ ਦੀਪ ਜਗਾ
ਹਨੇਰੇ ਰਾਹਾਂ ਨੂੰ ਰੁਸ਼ਨਾਉਣਾ ਹੈ।

ਮੈਂ ਤਾਂ ਗੋਬਿੰਦ ਦੀ ਸ਼ਮਸ਼ੀਰ ਬਣ
ਜ਼ਾਲਮ ਨੂੰ ਸਬਕ ਸਿਖਾਉਣਾ ਹੈ।
ਮੈਂ ਤਾਂ ਕਲਪਨਾ ਚਾਵਲਾ ਬਣ
ਧਰਤੀ ਹੀ ਨਹੀਂ, ਅੰਬਰ ਵੀ ਗਾਹੁਣਾ ਹੈ।

ਮੈਂ ਅਜੇ ਕਈ ਸਾਗਰ ਤਰਨੇ ਨੇ
ਮੈਂ ਅਜੇ ਪਰਬਤ ਸਰ ਕਰਨੇ ਨੇ।
ਬਹੁਤ ਕੁਝ ਹੈ ਅਜੇ ਮੇਰੇ ਕਰਨ ਲਈ
‘ਦੀਸ਼’ ਕੋਲ ਵਿਹਲ ਨਹੀਂ ਅਜੇ ਮਰਨ ਲਈ।

ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ
ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ।

ਸੰਪਰਕ : +1 403 404 1450

Advertisement
Author Image

Balwinder Kaur

View all posts

Advertisement