For the best experience, open
https://m.punjabitribuneonline.com
on your mobile browser.
Advertisement

ਮੈਂ ਹਮੇਸ਼ਾ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜੀ: ਲੱਖਾ ਸਿਧਾਣਾ

08:49 AM May 01, 2024 IST
ਮੈਂ ਹਮੇਸ਼ਾ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜੀ  ਲੱਖਾ ਸਿਧਾਣਾ
Advertisement

ਨਿਰੰਜਣ ਬੋਹਾ/ਸੱਤ ਪ੍ਰਕਾਸ਼ ਸਿੰਗਲਾ
ਬੋਹਾ/ਬਰੇਟਾ, 30 ਅਪਰੈਲ
ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਲੱਖਾ ਸਿੰਘ ਸਿਧਾਣਾ ਨੇ ਬੋਹਾ ਅਤੇ ਬਰੇਟਾ ਵਿੱਚ ਚੋਣ ਮੀਟਿੰਗਾਂ ਕੀਤੀਆਂ। ਬੋਹਾ ਦੇ ਪਿੰਡ ਹਾਕਮਵਾਲਾ, ਗਾਮੀਵਾਲਾ, ਤਾਲਵਾਲਾ, ਲੱਖੀਵਾਲਾ, ਗੰਢੂਕਲਾਂ, ਗੰਢੂ ਖੁਰਦ, ਸੇਰਖਾਂ, ਮੰਘਾਣੀਆਂ, ਰਿਉਂਦ ਕਲਾਂ ਤੇ ਰਿਉਂਦ ਖੁਰਦ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਮੈਂ ਹਮੇਸ਼ਾ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜੀ ਹੈ, ਜਦੋਂ ਕਿ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂ ਵੋਟਾਂ ਦੀ ਲੜਾਈ ਲੜਨ ਵਾਲੇ ਲੋਕ ਹਨ। ਜੇ ਮੈਂ ਲੋਕ ਹਮਾਇਤ ਦੇ ਬਲਬੂਤੇ ’ਤੇ ਚੋਣ ਜਿੱਤ ਕੇ ਪਾਰਲੀਮੈਂਟ ਵਿੱਚ ਜਾਂਦਾ ਹਾਂ ਤਾਂ ਲੋਕ ਸਭਾ ਵਿੱਚ ਉਨ੍ਹਾਂ ਮੁੱਦਿਆ ਦੀ ਵੀ ਗੂੰਜ ਪਵੇਗੀ, ਜਿਹੜੇ ਪਹਿਲਾਂ ਲੋਕ ਸੱਥਾਂ ਵਿੱੱਚ ਗੂੰਜਦੇ ਰਹੇ ਹਨ। ਜਿੱਤਣ ਤੋਂ ਬਾਅਦ ਮੈਂ ਨਾ ਤਾਂ ਕਿਸੇ ਸਿਆਸੀ ਦਬਾਅ ਅੱਗੇ ਝੁਕਾਂਗਾ, ਨਾ ਦਬਾਗਾਂ ਤੇ ਨਾ ਹੀ ਵਿਕਾਗਾਂ।’’ ਉਨ੍ਹਾਂ ਦਾਅਵਾ ਕੀਤਾ ਕਿ ਇਸ ਸੀਟ ਤੋਂ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਸਿਆਸੀ ਪਾਰਟੀਆਂ ਵਿਚਕਾਰ ਗੁਪਤ ਸਮਝੌਤਾ ਹੋਇਆ ਹੈ, ਇਸ ਲਈ ਭਾਜਪਾ ਤੇ ਕਾਂਗਰਸ ਪਾਰਟੀ ਨੇ ਇੱਥੋਂ ਕਮਜ਼ੋਰ ਉਮੀਦਵਾਰ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤਰਵਾਦ ਦੇ ਨਾਂ ’ਤੇ ਵੋਟਾਂ ਮੰਗਣ ਵਾਲੇ ਅਕਾਲੀ ਦਲ (ਬਾਦਲ) ਦੀਆਂ ਉਪਰਲੀਆਂ ਤਾਰਾਂ ਵੀ ਭਾਜਪਾ ਨਾਲ ਜੁੜੀਆਂ ਹੋਈਆਂ ਹਨ। ਬਰੇਟਾ ਵਿੱਚ ਉਨ੍ਹਾਂ ਬੀਬੜੀਆ ਵਾਲੀ ਧਰਮਸ਼ਾਲਾ ’ਚ ਇਕੱਠ ਨੂੰ ਸੰਬਧਨ ਕੀਤਾ।

Advertisement

Advertisement
Author Image

Advertisement
Advertisement
×