For the best experience, open
https://m.punjabitribuneonline.com
on your mobile browser.
Advertisement

ਹੁਸੈਨੀਵਾਲਾ ਬਾਰਡਰ ਖੁੱਲ੍ਹਵਾਉਣ ਦਾ ਮਾਮਲਾ ਸੰਸਦ ਵਿੱਚ ਚੁੱਕਾਂਗਾ: ਘੁਬਾਇਆ

07:52 AM Aug 08, 2024 IST
ਹੁਸੈਨੀਵਾਲਾ ਬਾਰਡਰ ਖੁੱਲ੍ਹਵਾਉਣ ਦਾ ਮਾਮਲਾ ਸੰਸਦ ਵਿੱਚ ਚੁੱਕਾਂਗਾ  ਘੁਬਾਇਆ
Advertisement

ਪੱਤਰ ਪ੍ਰੇਰਕ
ਮਮਦੋਟ, 7 ਅਗਸਤ
ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਖੁਬਾਇਆ ਨੇ ਮਮਦੋਟ ਦੌਰੇ ਦੌਰਾਨ ਕਾਂਗਰਸ ਪਾਰਟੀ ਦੇ ਆਗੂਆਂ, ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨਾਲ ਜ਼ਿਲ੍ਹਾ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਆੜ੍ਹਤੀ, ਫਿਰੋਜ਼ਪੁਰ ਦਿਹਾਤੀ ਦੇ ਹਲਕਾ ਇੰਚਾਰਜ ਡਾ. ਆਸ਼ੂ ਬੰਗੜ ਵਿਸ਼ੇਸ਼ ਵੀ ਮੌਜੂਦ ਸਨ। ਸ੍ਰੀ ਘੁਬਾਇਆ ਨੇ ਆਖਿਆ ਕਿ ਫਿਰੋਜ਼ਪੁਰ ਦੇ ਸਮੁੱਚੇ ਵਿਕਾਸ ਲਈ ਹੁਸੈਨੀ ਵਾਲਾ ਬਾਰਡਰ ਖੁੱਲ੍ਹਵਾਉਣ ਲਈ ਉਹ ਸੰਸਦ ਵਿੱਚ ਇਹ ਮੁੱਦਾ ਉਠਾਉਣਗੇ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿਕਾਸ ਵਾਸਤੇ ਉਹ ਵੱਧ ਤੋਂ ਵੱਧ ਫੰਡ ਲਿਆਉਣਗੇ। ਚੋਣਵੇਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਨੇ ਆਖਿਆ ਕਿ ਸੰਸਦ ਦੇ ਪਹਿਲੇ ਸੈਸ਼ਨ ਵਿੱਚ ਉਨ੍ਹਾਂ ਕੱਚੀਆਂ ਜ਼ਮੀਨਾਂ ਦਾ ਮੁੱਦਾ ਉਠਾਇਆ ਸੀ ਅਤੇ ਹੁਣ ਉਨ੍ਹਾਂ ਮੌਜੂਦਾ ਬਜਟ ਸੈਸ਼ਨ ਦੌਰਾਨ ਫਿਰੋਜ਼ਪੁਰ-ਫਾਜ਼ਿਲਕਾ ਤੋਂ ਚੰਡੀਗੜ੍ਹ, ਦਿੱਲੀ , ਹਰਦੁਆਰ, ਹਜ਼ੂਰ ਸਹਿਬ ਤੇ ਹੋਰ ਥਾਵਾਂ ਲਈ ਰੇਲਗੱਡੀਆਂ ਚਲਾਉਣ ਲਈ ਮੁੱਦਾ ਉਠਾਇਆ ਹੈ। ਉਨ੍ਹਾਂ ਕ੍ਰਿਸ਼ਨਾ ਗਊਸ਼ਾਲਾ ਧਾਮ ਵੈਲਫੇਅਰ ਸੁਸਾਇਟੀ ਮਮਦੋਟ ਦਾ ਦੌਰਾ ਵੀ ਕੀਤਾ ਜਿੱਥੇ ਨਿਰਮਾਣ ਅਧੀਨ ਹਾਲ ਦਾ ਲੈਂਟਰ ਡਿੱਗ ਗਿਆ ਸੀ। ਉਨ੍ਹਾਂ ਪ੍ਰਧਾਨ ਸ਼ਾਮ ਲਾਲ ਭੋਲੇਵਾਸੀਆ, ਸਮਾਜ ਸੇਵੀ ਬਲਦੇਵ ਰਾਜ ਸ਼ਰਮਾ ਨੂੰ ਭਰੋਸਾ ਦਿਵਾਇਆ ਕਿ ਮੌਜੂਦਾ ਬਜਟ ਸੈਸ਼ਨ ਤੋਂ ਬਾਅਦ ਉਹ ਆਪਣੇ ਅਖਤਿਆਰੀ ਫੰਡ ਵਿੱਚੋਂ ਗਊਸ਼ਾਲਾ ਦੀ ਮਦਦ ਲਈ ਸਹਿਯੋਗ ਕਰਨਗੇ।

Advertisement

Advertisement
Advertisement
Author Image

Advertisement