For the best experience, open
https://m.punjabitribuneonline.com
on your mobile browser.
Advertisement

ਹਾਦਸੇ ਵਿੱਚ ਪਤੀ ਹਲਾਕ, ਪਤਨੀ ਗੰਭੀਰ ਜ਼ਖ਼ਮੀ

08:03 AM Apr 26, 2024 IST
ਹਾਦਸੇ ਵਿੱਚ ਪਤੀ ਹਲਾਕ  ਪਤਨੀ ਗੰਭੀਰ ਜ਼ਖ਼ਮੀ
ਹਾਦਸੇ ਵਿੱਚ ਨੁਕਸਾਨੀ ਗਈ ਐਕਟਿਵਾ।
Advertisement

ਬਲਵਿੰਦਰ ਸਿੰਘ ਭੰਗੂ
ਭੋਗਪੁਰ, 25 ਅਪਰੈਲ
ਪਿੰਡ ਸੱਦਾ ਚੱਕ ਨਜ਼ਦੀਕ ਨਵ-ਵਿਆਹੇ ਜੋੜੇ ਦੇ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਨਾਲ ਪਤੀ ਦੀ ਮੌਕੇ ’ਤੇ ਹੀ ਮੌਤ ਅਤੇ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਕੌਮੀ ਮਾਰਗ ’ਤੇ ਸਥਿਤ ਡੀਏਵੀ ਯੂਨੀਵਰਸਿਟੀ ਦੇ ਸਾਹਮਣੇ ਸੇਹਰਾ ਪੈਲੇਸ ਵਿੱਚ ਭੁਪਿੰਦਰ ਸਿੰਘ ਪ੍ਰੈਂਟੀ ਪੁੱਤਰ ਡਾਕਟਰ ਪਰਮਪਾਲ ਸਿੰਘ ਵਾਸੀ ਵਾਰਡ ਨੰਬਰ 5 ਭੋਗਪੁਰ, ਜ਼ਿਲ੍ਹਾ ਜਲੰਧਰ ਜਨਮ ਦਿਨ ਮਨਾ ਕੇ ਵਾਪਸ ਆਪਣੇ ਘਰ ਆ ਰਿਹਾ ਸੀ। ਭੁਪਿੰਦਰ ਸਿੰਘ ਪ੍ਰੈਂਟੀ ਅਪਣੀ ਪਤਨੀ ਦਿਸ਼ਕਾ ਨਾਲ ਡਿਸਕਵਰੀ ਮੋਟਰਸਾਈਕਲ ਨੰਬਰ ਪੀਬੀ -08-ਡੀਜੈਡ-1626 ’ਤੇ ਵਾਪਸ ਭੋਗਪੁਰ ਆਪਣੇ ਘਰ ਆ ਰਿਹਾ ਸੀ ਕਿ ਕੌਮੀ ਮਾਰਗ ’ਤੇ ਇੱਕ ਟਰੱਕ ਨੰਬਰ ਜੇਕੇ -08- ਏਐਫ -8904 ਨੇ ਉਨ੍ਹਾਂ ਨੂੰ ਸਾਈਡ ਮਾਰ ਦਿੱਤੀ ਜਿਸ ਕਰਕੇ ਉਸ ਦੀ ਪਤਨੀ ਤਾਂ ਮੋਟਰਸਾਈਕਲ ਤੋਂ ਡਿੱਗ ਗਈ ਜਦਕਿ ਪ੍ਰੈਂਟੀ ਦੀ ਮੋਟਰਸਾਈਕਲ ਸਮੇਤ ਟਰੱਕ ਹੇਠ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਦਿਸ਼ਕਾ ਨੂੰ ਗੰਭੀਰ ਰੂਪ ਵਿੱਚ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਜਿਸ ਦੀ ਹਾਲਤ ਠੀਕ ਹੋਣ ’ਤੇ ਘਰ ਲਿਆਂਦਾ ਗਿਆ। ਦੋਵਾਂ ਦੇ ਵਿਆਹ ਨੂੰ ਅਜੇ ਦੋ ਮਹੀਨੇ ਵੀ ਨਹੀਂ ਹੋਏ ਅਤੇ ਪ੍ਰੈਂਟੀ ਦੀ ਮੌਤ ਵੀ ਉਸ ਦੇ ਜਨਮ ਦਿਨ ਵਾਲੇ ਦਿਨ ਹੋਈ।
ਪੁਲੀਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਸਤਿੰਦਰ ਫਤਿਹ ਭੱਟ ਵਾਸੀ ਵਾਡੀਪੁਰਾ ਜੰਮੂ ਕਸ਼ਮੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪ੍ਰੈਂਟੀ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ। ਪੁਲੀਸ ਵੱਲੋਂ ਟਰੱਕ ਡਰਾਈਵਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

ਟਰੱਕ ਅਤੇ ਐਕਟਿਵਾ ਦੀ ਟੱਕਰ ’ਚ ਔਰਤ ਦੀ ਮੌਤ

ਜਲੰਧਰ (ਪੱਤਰ ਪ੍ਰੇਰਕ): ਇੱਥੇ ਆਦਮਪੁਰ-ਅਲਾਵਲਪੁਰ ਮੁੱਖ ਮਾਰਗ ’ਤੇ ਇੱਕ ਟਰੱਕ ਅਤੇ ਐਕਟਿਵਾ ਦੀ ਟੱਕਰ ’ਚ ਇੱਕ ਔਰਤ ਦੀ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਹਿਗਲ ਆਪਣੀ ਐਕਟਿਵਾ ਨੰਬਰ ਪੀ.ਬੀ.08 ਐੱਫ. ਜੇ.7150 ’ਤੇ ਆਪਣੇ ਚਾਚੇ ਦੀ ਲੜਕੀ ਗੁਰਪ੍ਰੀਤ ਕੌਰ (30) ਪਤਨੀ ਗੁਰਪਾਲ ਸਿੰਘ ਵਾਸੀ ਅਲੀਪੁਰ ਜਲੰਧਰ ਨੂੰ ਆਪਣੇ ਪੇਕੇ ਘਰ ਮੁਹੱਲਾ ਰਾਮਦਾਸਪੁਰ (ਅਲਾਵਲਪੁਰ) ਤੋਂ ਲੈ ਕੇ ਆਦਮਪੁਰ ਗਿਆ ਸੀ। ਜਦੋਂ ਉਹ ਅਲਾਵਲਪੁਰ ਰੋਡ ’ਤੇ ਸਥਿਤ ਆਰ. ਐੱਸ. ਜਦੋਂ ਗਾਂਧੀ ਹੈਲਪਿੰਗ ਹੈਂਡ ਹਸਪਤਾਲ ਨੇੜੇ ਪਹੁੰਚਿਆ ਤਾਂ ਉਸ ਦੀ ਟੱਕਰ ਟਰੱਕ ਨੰਬਰ ਐਚ.ਪੀ.68-6098 ਨਾਲ ਹੋ ਗਈ ਤਾਂ ਉਸ ਦੇ ਪਿੱਛੇ ਬੈਠੀ ਉਸ ਦੀ ਚਾਚੇ ਦੀ ਲੜਕੀ ਗੁਰਪ੍ਰੀਤ ਕੌਰ ਹੇਠਾਂ ਡਿੱਗ ਗਈ ਅਤੇ ਟਰੱਕ ਦੇ ਟਾਇਰ ਉਸਦੇ ਉੱਪਰੋਂ ਲੰਘਣ ਕਾਰਨ ਮੌਕੇ ’ਤੇ ਉਸਦੀ ਮੌਤ ਹੋ ਗਈ। ਮੌਕੇ ’ਤੇ ਪਹੁੰਚੇ ਥਾਣਾ ਆਦਮਪੁਰ ਦੇ ਏਐੱਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਟਰੱਕ ਚਾਲਕ ਖਿਲਾਫ਼ ਧਾਰਾ 304 ਏ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੱਕ ਚਾਲਕ ਦੀ ਪਛਾਣ ਮਹਿੰਦਰ ਸਿੰਘ ਵਾਸੀ ਪਿੰਡ ਗੁਰਨਾੜ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।

Advertisement
Author Image

joginder kumar

View all posts

Advertisement
Advertisement
×