ਹਾਦਸੇ ’ਚ ਪਤੀ ਦੀ ਮੌਤ, ਪਤਨੀ ਫੱਟੜ
10:00 AM Oct 15, 2024 IST
Advertisement
ਪੱਤਰ ਪ੍ਰੇਰਕ
ਜਲੰਧਰ, 14 ਅਕਤੂਬਰ
ਜੰਡਿਆਲਾ-ਫਗਵਾੜਾ ਰੋਡ ’ਤੇ ਪਿੰਡ ਸਮਰਾਏ ਨੇੜੇ ਦੇਰ ਰਾਤ ਵਾਪਰੇ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ ਗੰਭੀਰ ਫੱਟੜ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਬੁਲੇਟ ਮੋਟਰਸਾਈਕਲ ’ਤੇ ਪਤਨੀ ਨਾਲ ਫਗਵਾੜਾ ਤੋਂ ਆ ਰਿਹਾ ਸੀ। ਇਸੇ ਦੌਰਾਨ ਤਿੱਖੇ ਮੋੜ ’ਤੇ ਉਸ ਦਾ ਮੋਟਰਸਾਈਕਲ ਇਕ ਨਲਕੇ ਨਾਲ ਜਾ ਵੱਜਿਆ। ਇਸ ਸਬੰਧੀ ਜੰਡਿਆਲਾ ਚੌਕੀ ਇੰਚਾਰਜ ਜਸਵੀਰ ਚੰਦ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਟੀਮ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਫੱਟੜ ਹੋ ਗਈ, ਜਿਸ ਨੂੰ ਲੋਕਾਂ ਨੇ ਜੌਹਲ ਹਸਪਤਾਲ ਰਾਮਾ ਮੰਡੀ ’ਚ ਦਾਖ਼ਲ ਕਰਵਾਇਆ। ਮ੍ਰਿਤਕ ਦੀ ਪਛਾਣ ਪੁਨੀਤ ਸਿੰਘ ਤੇ ਗੰਭੀਰ ਫੱਟੜ ਉਸ ਦੀ ਪਤਨੀ ਦੀ ਪਛਾਣ ਅੰਮ੍ਰਿਤਾ ਵਜੋਂ ਹੋਈ ਹੈ। ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ ਹੈ।
Advertisement
Advertisement
Advertisement