ਸੜਕ ਹਾਦਸੇ ਵਿੱਚ ਪਤੀ-ਪਤਨੀ ਹਲਾਕ
08:58 AM May 15, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 14 ਮਈ
ਸਰਹਿੰਦ-ਪਟਿਆਲਾ ਰੋਡ ’ਤੇ ਪਿੰਡ ਨਲੀਨੀ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ ਹੋ ਗਈ ਤੇ ਛੇ ਔਰਤਾਂ ਸਣੇ ਸੱਤ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਥਾਣਾ ਮੂਲੇਪੁਰ ਦੇ ਐੱਸਐੱਚਓ ਬਲਬੀਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਪਿੰਡ ਨੌ ਲੱਖਾ ਨੇ ਦੱਸਿਆ ਹੈੈ ਉਹ ਆਪਣੀ ਕਾਰ ਵਿੱਚ ਪਿੰਡ ਨੌਲੱਖਾ ਤੋਂ ਨਲੀਨੀ ਜਾ ਰਿਹਾ ਸੀ, ਉਸ ਦੇ ਅੱਗੇ ਅੱਗੇ ਇਨੋਵਾ ਕਾਰ ਜਾ ਰਹੀ ਸੀ , ਜਦੋਂ ਇਨੋਵਾ ਕਾਰ ਨਰੇਲੀ ਕੱਟ ਕੋਲ ਪੁੱਜੀ ਤਾਂ ਸਰਹਿੰਦ ਵੱਲੋਂ ਆ ਰਹੇ ਕੈਂਟਰ ਨੇ ਉਸ ਨੂੰ ਬੜੀ ਲਾਪ੍ਰਵਾਹੀ ਨਾਲ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸੁਨੀਤਾ ਅਤੇ ਦਲਬਾਰ ਸਿੰਘ ਦੀ ਮੌਤ ਹੋ ਗਈ ਜਦਕਿ ਹਰਵਿੰਦਰ ਕੌਰ, ਰਣਧੀਰ ਕੌਰ, ਗੁਰਮੀਤ ਕੌਰ, ਮੀਨਾ ਦੇਵੀ, ਅਰਸ਼ਦੀਪ ਕੌਰ ਅਤੇ ਰਮਨਦੀਪ ਕੌਰ, ਡਰਾਈਵਰ ਬਹਾਦਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਕੈਂਟਰ ਚਾਲਕ ਦੇ ਖਿਲਾਫ ਥਾਣਾ ਮੂਲੇਪੁਰ ਵਿੱਚ ਕੇਸ ਦਰਜ ਕਰ ਲਿਆ ਹੈ।
Advertisement
Advertisement