ਸਰੋਵਰ ਵਿੱਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ
10:27 AM Sep 30, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਬਟਾਲਾ, 29 ਸਤੰਬਰ
ਪਿੰਡ ਲੀਲ ਕਲਾਂ ਸਥਿਤ ਗੁਰਦੁਆਰਾ ਮੱਕਾ ਸਾਹਿਬ ਦੇ ਸਰੋਵਰ ’ਚ ਡੁੱਬਣ ਨਾਲ ਪਤੀ-ਪਤਨੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਪਿੰਡ ਕੰਡੀਲਾ ਦੇ ਵਾਸੀ ਬਲਵੰਤ ਸਿੰਘ ਅਤੇ ਉਸ ਦੀ ਪਤਨੀ ਰਾਜਵੰਤ ਕੌਰ ਵਜੋਂ ਹੋਈ ਹੈ। ਇਸ ਗੁਰਦੁਆਰੇ ’ਚ ਹਰ ਐਤਵਾਰ ਨੂੰ ਨੇੜਲੇ ਪਿੰਡਾਂ ਦੇ ਲੋਕ ਨਤਸਮਤਕ ਹੋਣ ਆਉਂਦੇ ਹਨ। ਜਾਣਕਾਰੀ ਅਨੁਸਾਰ ਬਲਵੰਤ ਸਿੰਘ ਆਪਣੀ ਪਤਨੀ ਰਾਜਵੰਤ ਕੌਰ ਨਾਲ ਗੁਰਦੁਆਰੇ ਮੱਥਾ ਟੇਕਣ ਆਇਆ ਜਦੋਂ ਉਹ ਸਰੋਵਰ ’ਚ ਇਸ਼ਨਾਨ ਕਰਨ ਲਈ ਉਤਰਿਆ ਤਾਂ ਸੰਤੁਲਨ ਵਿਗੜਨ ਨਾਲ ਡਿੱਗ ਗਿਆ। ਇਸ ਦੌਰਾਨ ਸਰੋਵਰ ਕਿਨਾਰੇ ਖੜ੍ਹੀ ਉਸ ਦੀ ਪਤਨੀ ਰਾਜਵੰਤ ਕੌਰ ਉਸ ਨੂੰ ਬਚਾਉਣ ਲਈ ਗਈ ਪਰ ਆਪ ਵੀ ਡਿੱਗ ਗਈ। ਉਨ੍ਹਾਂ ਦੋਵਾਂ ਦੇ ਡੁੱਬਣ ਦੀ ਜਾਣਕਾਰੀ ਸੇਵਾਦਾਰ ਨੇ ਦਿੱਤੀ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜਿਆ ਗਿਆ ਤੇ ਸ਼ਾਮ ਵੇਲੇ ਸਸਕਾਰ ਕੀਤਾ ਗਿਆ।
Advertisement
Advertisement
Advertisement