ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰੋਨਾ ਕਾਰਨ ਪਤੀ-ਪਤਨੀ ਦੀ ਮੌਤ

11:10 AM Aug 21, 2020 IST

ਪੱਤਰ ਪ੍ਰੇਰਕ
ਭੁੱਚੋ ਮੰਡੀ, 20 ਅਗਸਤ

Advertisement

ਕਰੋਨਾ 3 ਮਹਾਮਾਰੀ ਨੇ ਦੋ ਦਨਿਾਂ ਦੇ ਫਰਕ ਨਾਲ 4 68 ਸਾਲਾ ਪਤੀ-ਪਤਨੀ ਨੂੰ ਨਿਗਲ ਲਿਆ ਹੈ। ਇਨ੍ਹਾਂ ਮੌਤਾਂ ਕਾਰਨ ਸ਼ਹਿਰ ਵਿੱਚ ਸਹਿਮ ਪੈਦਾ ਹੋ ਗਿਆ ਹੈ। ਵਾਰਡ ਨੰਬਰ 5 ਦੀ ਵਾਸੀ ਪ੍ਰਕਾਸ਼ ਦੇਵੀ ਦੀ ਦੋ ਦਿਨ ਪਹਿਲਾਂ ਕਰੋਨਾ ਕਾਰਨ ਮੌਤ ਹੋ ਗਈ ਸੀ ਅਤੇ ਅੱਜ ਉਸ ਦਾ ਪਤੀ ਪਿਆਰਾ ਲਾਲ (ਦਲਾਲ) ਵੀ ਦੁਨੀਆਂ ਤੋਂ ਰੁਖਸਤ ਹੋ ਗਿਆ। ਇਸ ਨਾਲ ਪੀੜਤ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਪਰਿਵਾਰ ਦੇ ਚਾਰ ਹੋਰ ਜੀਅ, ਜਿਨ੍ਹਾਂ ਵਿੱਚ ਮ੍ਰਿਤਕ ਜੋੜੇ ਦੇ ਦੋ ਪੁੱਤਰ, ਇੱਕ ਨੂੰਹ ਅਤੇ ਇੱਕ ਪੋਤਰਾ ਵੀ ਕਰੋਨਾ ਪਾਜ਼ੇਟਿਵ ਆਏ ਸਨ। ਉਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਦੀ ਦੇਖ-ਰੇਖ ਵਿੱਚ 7 ਅਗਸਤ ਤੋਂ ਘਰ ਵਿੱਚ ਹੀ ਏਕਾਂਤਵਾਸ ਕੀਤਾ ਹੋਇਆ ਹੈ। ਜਾਣਕਾਰੀ ਅਨੁਸਾਰ 17 ਦਿਨ ਪਹਿਲਾਂ ਪਿਆਰਾ ਲਾਲ ਨੂੰ ਕਿਸੇ ਹੋਰ ਬਿਮਾਰੀ ਕਾਰਨ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦਾ ਕਰੋਨਾ ਟੈਸਟ ਕੀਤਾ ਗਿਆ। ਟੈਸਟ ਪਾਜ਼ੇਟਿਵ ਆਉਣ ਕਾਰਨ ਬਾਕੀ ਪਰਿਵਾਰ ਦੇ ਵੀ ਨਮੂਨੇ ਲਏ ਗਏ, ਜੋ ਪਾਜ਼ੇਟਿਵ ਆਏ। ਇਸ ਸਬੰਧੀ ਕਮਿਊਨਿਟੀ ਹੈਲਥ ਸੈਂਟਰ ਦੇ ਐੱਸਐੱਮਓ ਡਾ. ਇੰਦਰਦੀਪ ਸਿੰਘ ਸਰਾਂ ਨੇ ਦੱਸਿਆ ਕਿ ਪਰਿਵਾਰ ਦੇ ਬਾਕੀ ਮੈਂਬਰ ਠੀਕ ਠਾਕ ਹਨ। ਕਰੋਨਾ ਦਾ ਕੋਈ ਲੱਛਣ ਨਾ ਆਉਣ ’ਤੇ ਉਨ੍ਹਾਂ ਦੇ ਦੁਬਾਰਾ ਟੈਸਟ ਦੀ ਜ਼ਰੂਰਤ ਨਹੀਂ ਹੈ।

ਐੱਨਆਰਆਈਜ਼ ਤੋਂ ਲੱਖਾਂ ਰੁਪਏ ਦੀ ਵੱਢੀ ਲੈਣ ਦਾ ਮਾਮਲਾ ਭਖ਼ਿਆ

Advertisement

ਮੋਗਾ (ਨਿੱਜੀ ਪੱਤਰ ਪ੍ਰੇਰਕ) ਇਥੇ ਸਿਵਲ ਹਸਪਤਾਲ ਵਿੱਚ ਕਰੋਨਾਂ ਨਮੂਨਿਆਂ ਦੀ ਜਾਂਚ ਐੱਨਆਰਆਈਜ਼ ਤੋਂ ਲੱਖਾਂ ਰੁਪਏ ਦੀ ਵੱਢੀ ਲੈਣ ਦੀਆਂ ਆਡੀਓ ਵਾਇਰਲ ਹੋਣ ਨਾਲ ਮਾਮਲਾ ਭਖ਼ ਗਿਆ ਹੈ। ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀਸੀਐੱਮਐੱਸ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਨੇ ਸਿਵਲ ਹਸਪਤਾਲ ’ਚ ਫ਼ੈਲੇ ਭ੍ਰਿਸਟਾਚਾਰ ਦੀ ਉੱਚ ਪੱਧਰੀ ਜਾਂਚ ਦੀ ਮੰਗ ਲਈ ਸਿਵਲ ਸਰਜਨ ਡਾ.ਅਮਨਪ੍ਰੀਤ ਕੌਰ ਬਾਜਵਾ ਨਾਲ ਮੀਟਿੰਗ ਕੀਤੀ। ਇਸ ਮੌਕੇ ਪੀਸੀਐੱਮਐੱਸ ਸੁਬਾਈ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਕਰੋਨਾ ਟੈਸਟ ਕਰਨ ਬਦਲੇ ਰਿਸ਼ਵਤ ਲੈਣ ਦੇ ਦੋਸ਼ਾਂ ’ਚ ਜਿਨ੍ਹਾਂ ਅਧਿਕਾਰੀਆਂ ਜਾਂ ਹੋਰ ਲੋਕਾਂ ਦੇ ਨਾਂ ਆ ਰਹੇ ਹਨ ਜੇ ਉਨ੍ਹਾਂ ’ਚੋਂ ਕਿਸੇ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਜਥੇਬੰਦੀ ਤੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਚੁੱਪ ਨਹੀਂ ਰਹੇਗੀ ਤੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਨੇ ਵਫ਼ਦ ਨੂੰ ਪੂਰਾ ਭਰੋਸਾ ਦਿਵਾਇਆ ਹੈ ਕਿ ਰਿਸ਼ਵਤ ਕਾਂਡ ’ਚ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਥੇਬੰਦੀ ਨੇ ਕਿਹਾ ਕਿ ਉਹ ਖੁਦ ਐੱਸਐੱਸਪੀ. ਨੂੰ ਮਿਲ ਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ 11 ਅਗਸਤ ਦੀ ਘਟਨਾ ਤੇ ਰਿਸ਼ਵਤ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਚਹੇਤੇ ਲੋਕਾਂ ਨੂੰ ਬਚਾਉਣ ਲਈ ਇੱਕ ਇਮਾਨਦਾਰ ਡਾਕਟਰ ਦੇ ਸਿਰ ਦੋਸ਼ ਮੜਨ ਦੀ ਕੋਸ਼ਿਸ਼ ਕੀਤੀ ਗਈ, ਉਨ੍ਹਾਂ ਕਿਹਾ ਮਹਿਲਾ ਡਾਕਟਰ ਰਿਤੂ ਜੈਨ ’ਤੇ ਝੂਠੇ ਦੋਸ਼ ਲਾਏ ਗਏ ਸਨ। ਉਨ੍ਹਾਂ ਕਿਹਾ ਕਿ ਸਿਹਤ ਸਕੱਤਰ ਵੱਲੋਂ ਜਾਰੀ ਕੀਤੀ ਚਿੱਠੀ ਨੇ ਡਾ ਰੀਤੂ ਨੂੰ ਪਹਿਲਾਂ ਹੀ ਦੋਸ਼-ਮੁਕਤ ਕਰ ਦਿੱਤਾ ਹੈ ਕਿਉਂਕਿ ਉਸ ਚਿੱਠੀ ਮੁਤਾਬਕ ਉਹ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਟਰੂਨਾਟ ਮਸ਼ੀਨ ਸਿਰਫ ਐਮਰਜੰਸੀ ਮਰੀਜ਼ਾਂ ਦੇ ਟੈਸਟ ਲਈ ਹੈ। ਇਸ ਮੌਕੇ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰਾਂ ਨੇ ਕਿਹਾ ਡਾ. ਰੀਤੂ ਨੇ ਬਹਾਦਰੀ ਨਾਲ ਮੁੱਦਾ ਉਠਾਇਆ, ਉਸ ਲਈ ਉਸਦਾ ਸਨਮਾਨ ਹੋਣਾ ਚਾਹੀਦਾ ਹੈ ਕਿਉਂਕਿ ਇਸ ਬਹਾਨੇ ਐਨਆਰਆਈ ਨੂੰ ਟਰੂਨਾਟ ਮਸ਼ੀਨ ਤੇ ਟੈਸਟ ਕਰਵਾਉਣ ਦਾ ਅਧਿਕਾਰ ਮਿਲ ਗਿਆ ਭਾਵੇਂ ਉਸ ਮਸ਼ੀਨ ਦੀ ਸਮਰੱਥਾ ਵਧਾਉਣ ਬਾਰੇ ਹਾਲੇ ਤੱਕ ਕਿਸੇ ਸਰਕਾਰੀ ਨੁਮਾਇੰਦੇ ਨੇ ਹਾਮੀ ਨਹੀਂ ਭਰੀ। ਉਨ੍ਹਾਂ ਕਿਹਾ ਕਿ ਰਿਸ਼ਵਤ ਕਾਂਡ ਦੀਆਂ ਸਾਰੀਆਂ ਆਡੀਓ ਵੀਡਿਓ ਪ੍ਰੈਸ ਕੋਲ ਪਹੁੰਚ ਚੁੱਕੀਆਂ ਹਨ।

ਮੋਗਾ ’ਚ 90, ਫਰੀਦਕੋਟ ’ਚ 44, ਮੁਕਤਸਰ ’ਚ 19, ਤੇ ਭਦੌੜ ’ਚ 7 ਕਰੋਨਾ ਪਾਜ਼ੇਟਿਵ

ਮੋਗਾ (ਨਿੱਜੀ ਪੱਤਰ ਪ੍ਰੇਰਕ) ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜ਼ਿਲ੍ਹੇ ਵਿੱਚ 90 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ। ਕਰੋਨਾ ਦੇ 29 ਮਰੀਜ਼ ਤੰਦਰੁਸਤ ਹੋਣ ਕਾਰਨ ਉਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ। ਇਸ ਨਾਲ ਹੁਣ ਜ਼ਿਲੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 465 ਹੋ ਗਈ ਹੈ ਜਿਨ੍ਹਾਂ ਵਿੱਚੋਂ 340 ਕੇਸਾਂ ਨੂੰ ਘਰਾਂ ਵਿੱਚ ਆਈਸੋਲੇਸਟ, 15 ਨੂੰ ਲੈਵਲ 1 ਤੇ 10 ਲੈਵਲ 2 ਆਈਸੋਲੇਸ਼ਨ ਸੈਂਟਰਾਂ ’ਚ ਦਾਖਲ ਹਨ।

ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ) ਫਰੀਦਕੋਟ ਜ਼ਿਲ੍ਹੇ ’ਚ 44 ਨਵੇਂ ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਦੋਂਕਿ 23 ਮਰੀਜ਼ਾਂ ਨੂੰ ਤੰਦਰੁਸਤ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਫਰੀਦਕੋਟ ਜ਼ਿਲ੍ਹੇ ’ਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 282 ਹੋ ਗਈ ਹੈ।

ਸ੍ਰੀ ਮੁਕਤਸਰ ਸਾਹਿਬ (ਨਿਜੀ ਪੱਤਰ ਪ੍ਰੇਰਕ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕਰੋਨਾ ਕਾਰਨ ਅੱਜ ਪੰਜਵੀਂ ਮੌਤ ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਕਰੋਨਾ ਤੋਂ ਪੀੜਤ ਇਹ ਬਜ਼ੁਰਗ ਔਰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖਲ ਸੀ। ਹੁਣ ਤੱਕ ਕਰੋਨਾ ਕਾਰਨ ਮੁਕਤਸਰ ਜ਼ਿਲ੍ਹੇ ਵਿੱਚ ਪੰਜ ਜਣਿਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ 19 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ਨਾਲ ਇਸ ਵੇਲੇ ਐਕਟਿਵ ਮਰੀਜ਼ਾਂ ਦੀ ਗਿਣਤੀ 201 ਹੋ ਗਈ ਹੈ।

ਭਦੌੜ (ਪੱਤਰ ਪ੍ਰੇਰਕ) ਸਿਹਤ ਵਿਭਾਗ ਵੱਲੋਂ ਪਿਛਲੇ ਦਿਨੀਂ ਲਏ ਗਏ ਟੈਸਟਾਂ ਦੀ ਆਈ ਰਿਪੋਰਟ ਵਿੱਚ 7 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸੀਐੱਚਸੀ ਭਦੌੜ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਆਈਸੀਆਈਸੀਆਈ ਬੈਂਕ ਭਦੌੜ ਤੇ ਥਾਣਾ ਭਦੌੜ ਦੇ ਮੁਲਾਜ਼ਮਾਂ ਦੇ ਕਰੋਨਾ ਟੈਸਟ ਲਏ ਗਏ ਸਨ ਜਿਨ੍ਹਾਂ ’ਚ ਬੈਂਕ ਦੇ ਤਿੰਨ ਵਿਅਕਤੀ ਕਰੋਨਾ ਪਾਜ਼ੇਟਿਵ ਹਨ ਜਿਨ੍ਹਾਂ ’ਜ ਮੈਨੇਜਰ, ਡਿਪਟੀ ਮੈਨੇਜਰ ਤੇ ਇਕ ਸੇਲ ਅਫ਼ਸਰ ਤੇ ਥਾਣਾ ਭਦੌੜ ’ਚੋਂ ਤਿੰਨ ਮੁਨਸ਼ੀਆਂ ਸਮੇਤ ਇਕ ਹੌਲਦਾਰ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ।

ਸ਼ਹਿਣਾ (ਪੱਤਰ ਪ੍ਰੇਰਕ) ਕਸਬੇ ਸ਼ਹਿਣਾ ’ਚ 2 ਕਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆ ਹੈਲਥ ਸੁਪਰਵਾਈਜਰ ਰੂਪ ਸਿੰਘ ਅਤੇ ਸਿਹਤ ਕਰਮਚਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਦੋਵੇ ਵਿਅਕਤੀਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

ਫ਼ਰੀਦਕੋਟ (ਨਿਜੀ ਪੱਤਰ ਪ੍ਰੇਰਕ) ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਨੇ ਉਨ੍ਹਾਂ ਨੂੰ ਇਲਾਜ ਲਈ ਇਕਾਂਤਵਾਸ ਵਿੱਚ ਰੱਖ ਲਿਆ ਹੈ।

ਫਾਜ਼ਿਲਕਾ ’ਚ ਕਰੋਨਾ ਵਿਸਫੋਟ; ਇਕੋ ਦਿਨ 61 ਕਰੋਨਾ ਪਾਜ਼ੇਟਿਵ ਕੇਸ

ਫਾਜ਼ਿਲਕਾ (ਨਿਜੀ ਪੱਤਰ ਪ੍ਰੇਰਕ) ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਪਿਛਲੇ ਇਕ ਹਫ਼ਤੇ ਤੋਂ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਅੱਜ 61 ਇੱਕੋ ਦਿਨ ਕਰੋਨਾ ਭਾਵ ਮਰੀਜ਼ਾਂ ਦੀ ਰਿਪੋਰਟ ਆਉਣ ਨਾਲ ਜ਼ਿਲ੍ਹੇ ਅੰਦਰ ਵੱਡਾ ਧਮਾਕਾ ਹੋ ਗਿਆ ਹੈ। ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਨਰੇਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਅੱਜ ਕਰੋੜਾਂ ਮਰੀਜ਼ਾਂ ਦੀਆਂ ਰਿਪੋਰਟਾਂ ਦੀ ਗਿਣਤੀ 61 ਆਈ ਹੈ। ਅੱਜ ਦੀ ਇਸ ਰਿਪੋਰਟ ਨੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਆਮ ਲੋਕ ਕਰੋਨਾ ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਕਿਉਂਕਿ ਕੋਵਿਡ-19 ਦੀਆਂ ਹਦਾਇਤਾਂ ਸਿਰਫ ਆਮ ਲੋਕਾਂ ’ਤੇ ਲਾਗੂ ਕੀਤੀਆਂ ਜਾ ਰਹੀਆਂ ਹਨ, ਜਦੋਂਕਿ ਪ੍ਰਸ਼ਾਸਨ ਅਧਿਕਾਰੀ ਤੇ ਰਾਜਸੀ ਲੀਡਰ ਇਸ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ।

Advertisement
Tags :
ਕਰੋਨਾਕਾਰਨਪਤੀ-ਪਤਨੀ