For the best experience, open
https://m.punjabitribuneonline.com
on your mobile browser.
Advertisement

ਪੁਲੀਸ ਵੱਲੋਂ 30 ਲੱਖ ਦੀ ਜਾਅਲੀ ਕਰੰਸੀ ਸਣੇ ਪਤੀ-ਪਤਨੀ ਕਾਬੂ

08:40 AM Apr 06, 2024 IST
ਪੁਲੀਸ ਵੱਲੋਂ 30 ਲੱਖ ਦੀ ਜਾਅਲੀ ਕਰੰਸੀ ਸਣੇ ਪਤੀ ਪਤਨੀ ਕਾਬੂ
Advertisement

ਹਰਜੀਤ ਸਿੰਘ ਪਰਮਾਰ
ਬਟਾਲਾ, 5 ਅਪਰੈਲ
ਸਥਾਨਕ ਪੁਲੀਸ ਨੇ ਚੋਣ ਜ਼ਾਬਤੇ ਦੌਰਾਨ ਇੱਕ ਜੋੜੇ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 30 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 2 ਕਾਰਾਂ ਅਤੇ ਜਾਅਲੀ ਕਰੰਸੀ ਛਾਪਣ ਲਈ ਵਰਤੀ ਜਾ ਰਹੀ ਸਮੱਗਰੀ ਵੀ ਬਰਾਮਦ ਕੀਤੀ ਹੈ। ਥਾਣਾ ਸਦਰ ਦੀ ਪੁਲੀਸ ਨੇ ਦੋਵਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਅਦਾਲਤ ਨੇ ਮੁਲਜ਼ਮਾਂ ਦਾ ਪੰਜ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।
ਮੁਲਜ਼ਮਾਂ ਦੀ ਪਛਾਣ ਸੁਖਬੀਰ ਸਿੰਘ ਉਰਫ਼ ਸੁੱਖਾ ਅਤੇ ਉਸ ਦੀ ਪਤਨੀ ਗੁਰਿੰਦਰ ਕੌਰ ਉਰਫ਼ ਸੋਨੀਆ ਵਾਸੀ ਪਿੰਡ ਭੱਟੀਕੇ, ਅੰਮ੍ਰਿਤਸਰ ਵਜੋਂ ਹੋਈ। ਐੱਸਐੱਸਪੀ ਮੈਡਮ ਅਸ਼ਿਵਨੀ ਗੋਟਿਆਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੰਘੀ ਰਾਤ ਪਿੰਡ ਸੈਦ ਮੁਬਾਰਕ ਨੇੜੇ ਲਾਏ ਗਏ ਨਾਕੇ ’ਤੇ ਦੋ ਸ਼ੱਕੀ ਕਾਰਾਂ ਦੀ ਤਲਾਸ਼ੀ ਦੌਰਾਨ 27 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਮੁਲਜ਼ਮ ਨਕਦੀ ਬਾਰੇ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ। ਜਦੋਂ ਦੋਵਾਂ ਨੂੰ ਥਾਣੇ ਲਿਆ ਕਿ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਜਾਅਲੀ ਕਰੰਸੀ ਬਾਰੇ ਪਤਾ ਲੱਗਿਆ। ਮਗਰੋਂ ਦੋਵਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੇ ਘਰੋਂ 3 ਲੱਖ ਰੁਪਏ ਦੀ ਹੋਰ ਜਾਅਲੀ ਕਰੰਸੀ, ਕਰੰਸੀ ਛਾਪਣ ਲਈ ਵਰਤਿਆ ਜਾ ਰਿਹਾ ਪ੍ਰਿੰਟਰ ਅਤੇ ਲੈਮੀਨੇਸ਼ਨ ਮਸ਼ੀਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਕਿ ਉਹ ਪੰਜ ਲੱਖ ਰੁਪਏ ਦੀ ਜਾਅਲੀ ਕਰੰਸੀ ਬਾਜ਼ਾਰ ਵਿੱਚ ਭੇਜ ਚੁੱਕੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×