ਠੱਗੀ ਦੇ ਦੋਸ਼ ਹੇਠ ਪਤੀ-ਪਤਨੀ ਕਾਬੂ
06:31 AM Aug 27, 2024 IST
Advertisement
ਲਾਲੜੂ (ਪੱਤਰ ਪ੍ਰੇਰਕ): ਥਾਣਾ ਹੰਡੇਸਰਾ ਪੁਲੀਸ ਨੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਦੇ ਸਹਿਯੋਗ ਨਾਲ ਠੱਗੀ ਦੇ ਦੋਸ਼ ਹੇਠ ਪਤੀ-ਪਤਨੀ ਨੂੰ ਮਥੁਰਾ ਤੋਂ ਕਾਬੂ ਕੀਤਾ ਹੈ। ਪੁਲੀਸ ਨੇ ਉਨ੍ਹਾਂ ਖ਼ਿਲਾਫ਼ 16 ਮਈ ਨੂੰ ਕੇਸ ਦਰਜ ਕੀਤਾ ਸੀ। ਐੱਸਐੱਚਓ ਗੁਰਵਿੰਦਰ ਸਿੰਘ ਨੇ ਵਿਸ਼ੇਸ਼ ਟੀਮ ਮਥੁਰਾ ਭੇਜੀ ਸੀ। ਇਸ ਵਿੱਚ ਸਬ-ਇੰਸਪੈਕਟਰ ਨਾਹਰ ਸਿੰਘ, ਏਐੱਸਆਈ ਜੀਵਨ ਸਿੰਘ, ਨੇਤਰ ਸਿੰਘ ਤੇ ਰਣਜੀਤ ਕੌਰ ਸ਼ਾਮਲ ਸਨ। ਇਸ ਟੀਮ ਨੇ ਰਾਜਕੁਮਾਰ ਤੇ ਉਸ ਦੀ ਪਤਨੀ ਤਾਨੀਆ ਨੂੰ ਗ੍ਰਿਫ਼ਤਾਰ ਕੀਤਾ। ਦੋਵਾਂ ਨੂੰ ਅੱਜ ਅਦਾਲਤ ਨੇ ਦੋਵਾਂ ਨੂੰ 14 ਦਿਨਾਂ ਦੇ ਜੁੜੀਸ਼ੀਅਲ ਰਿਮਾਂਡ ’ਤੇ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਹੈ।
Advertisement
Advertisement
Advertisement