ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਮੁਲਾਜ਼ਮ ਦੇ ਘਰੋਂ ਸਵਾ ਸਤਾਰਾਂ ਲੱਖ ਰੁਪਏ ਚੋਰੀ ਕਰਨ ਵਾਲੇ ਪਤੀ-ਪਤਨੀ ਗ੍ਰਿਫ਼ਤਾਰ

10:40 AM Oct 04, 2023 IST

ਪੱਤਰ ਪ੍ਰੇਰਕ
ਜਲੰਧਰ, 3 ਅਕਤੂਬਰ
ਪੀ.ਏ.ਪੀ ’ਚ ਪੁਲੀਸ ਦੇ ਇਕ ਪਹਿਲਵਾਨ ਦੇ ਘਰ ਉਸ ਦੇ ਇਕ ਸਾਥੀ ਨੇ ਹੀ ਚੋਰੀ ਕਰ ਲਈ। ਮਾਮਲਾ ਜਵਿੇਂ ਹੀ ਥਾਣੇ ਪੁੱਜਾ ਤਾਂ ਕੁਝ ਘੰਟਿਆਂ ’ਚ ਹੀ ਸਾਰਾ ਭੇਤ ਸੁਲਝ ਗਿਆ। ਪੁਲੀਸ ਨੇ ਪੀਏਪੀ ਕੰਪਲੈਕਸ ਪੀਏਪੀ ਪਹਿਲਵਾਨ ਜਸਕਵਰ ਸਿੰਘ ਉਰਫ ਜੱਸਾ ਪੱਟੀ ਦੇ ਘਰੋਂ ਚੋਰੀ ਕਰਨ ਵਾਲੇ ਪਤੀ-ਪਤਨੀ ਹਰਮਨਪ੍ਰੀਤ ਉਰਫ਼ ਹੈਪੀ ਅਤੇ ਉਸ ਦੀ ਪਤਨੀ ਸੁਮਨਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਪਤੀ-ਪਤਨੀ ਵੀ ਖਿਡਾਰੀ ਹਨ। ਪੁਲੀਸ ਨੇ ਦੋਵਾਂ ਦੇ ਕਬਜ਼ੇ ’ਚੋਂ ਉਹ ਬੈਗ ਵੀ ਬਰਾਮਦ ਕਰ ਲਿਆ ਹੈ, ਜਿਸ ’ਚ 17.25 ਲੱਖ ਰੁਪਏ ਰੱਖੇ ਹੋਏ ਸਨ। ਹੈਪੀ ਅਤੇ ਉਸ ਦੀ ਪਤਨੀ ਸੁਮਨਪ੍ਰੀਤ ਕੌਰ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਜੱਸਾ ਪੱਟੀ ਨੇ ਆਪਣੇ ਕੁਆਰਟਰਾਂ ਵਿੱਚ ਨਕਦੀ ਰੱਖੀ ਹੋਈ ਹੈ। ਦੋਵਾਂ ਨੇ ਪਹਿਲਾਂ ਹੀ ਇਹ ਪਤਾ ਲਗਾਉਣ ਲਈ ਰੇਕੀ ਕੀਤੀ ਸੀ ਕਿ ਨਕਦੀ ਕਿੱਥੇ ਹੈ। ਜਵਿੇਂ ਹੀ ਜੱਸਾ ਕੁਆਟਰ ਤੋਂ ਬਾਹਰ ਨਿਕਲਿਆ ਤਾਂ ਦੋਵਾਂ ਨੇ ਨਕਦੀ ਚੋਰੀ ਕਰ ਲਈ। ਜੱਸਾ ਸਵੇਰੇ ਕਾਰ ਵਿੱਚ ਆਪਣੇ ਕੋਚ ਨਾਲ ਰਵਾਨਾ ਹੋਇਆ ਸੀ ਜਦੋਂ ਉਹ ਰਾਤ ਵੇਲੇ ਆਇਆ ਤਾਂ ਦੇਖਿਆ ਕਿ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਉਸ ਨੇ ਕੁਆਰਟਰ ਦੇ ਅੰਦਰ ਜਾ ਕੇ ਦੇਖਿਆ ਤਾਂ ਬੈੱਡ ਹੇਠਾਂ ਰੱਖੀ ਨਕਦੀ ਵੀ ਗਾਇਬ ਸੀ। ਜਦੋਂ ਪੁਲੀਸ ਨੇ ਹਰਮਨਪ੍ਰੀਤ ਉਰਫ ਹੈਪੀ ਅਤੇ ਉਸਦੀ ਪਤਨੀ ਸੁਮਨਪ੍ਰੀਤ ਕੌਰ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਵਾਂ ਨੇ ਮੰਨਿਆ ਕਿ ਜੱਸਾ ਪੱਟੀ ਤੋਂ ਨਿਕਲਦੇ ਹੀ ਉਨ੍ਹਾਂ ਨੇ ਪਿੱਛੇ ਤੋਂ ਤਾਲਾ ਤੋੜ ਕੇ ਬੈਗ ਚੋਰੀ ਕਰ ਲਿਆ। ਪੁਲੀਸ ਨੇ ਬੈਗ ਅਤੇ 17.25 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਦੋਵੇਂ ਪਤੀ-ਪਤਨੀ ਮੂਲ ਰੂਪ ਵਿੱਚ ਤਰਨਤਾਰਨ ਦੇ ਵਸਨੀਕ ਹਨ।

Advertisement

Advertisement