For the best experience, open
https://m.punjabitribuneonline.com
on your mobile browser.
Advertisement

ਜੈਪੁਰ ’ਚ ਐੱਲਪੀਜੀ ਸਿਲੰਡਰ ਫਟਣ ਕਾਰਨ ਪਤੀ-ਪਤਨੀ ਤੇ 3 ਨਾਬਾਲਗ ਬੱਚਿਆਂ ਦੀ ਮੌਤ

12:38 PM Mar 21, 2024 IST
ਜੈਪੁਰ ’ਚ ਐੱਲਪੀਜੀ ਸਿਲੰਡਰ ਫਟਣ ਕਾਰਨ ਪਤੀ ਪਤਨੀ ਤੇ 3 ਨਾਬਾਲਗ ਬੱਚਿਆਂ ਦੀ ਮੌਤ
Advertisement

ਜੈਪੁਰ, 21 ਮਾਰਚ
ਜੈਪੁਰ 'ਚ ਅੱਜ ਸਵੇਰੇ ਐੱਲਪੀਜੀ ਸਿਲੰਡਰ ਫਟਣ ਕਾਰਨ ਕਮਰੇ 'ਚ ਅੱਗ ਲੱਗਣ ਨਾਲ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਜੋੜਾ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਹਨ। ਬਿਹਾਰ ਦਾ ਰਹਿਣ ਵਾਲਾ ਇਹ ਪਰਿਵਾਰ ਫੈਕਟਰੀ ਵਿੱਚ ਕੰਮ ਕਰਨ ਲਈ ਜੈਪੁਰ ਆਇਆ ਸੀ ਅਤੇ ਵਿਸ਼ਵਕਰਮਾ ਥਾਣਾ ਖੇਤਰ ਦੇ ਜੈਸਲਾ ਪਿੰਡ ਵਿੱਚ ਰਹਿ ਰਿਹਾ ਸੀ। ਔਰਤ ਖਾਣਾ ਬਣਾ ਰਹੀ ਸੀ, ਜਦੋਂ ਗੈਸ ਸਿਲੰਡਰ ਫਟ ਗਿਆ। ਘਰ ਨੂੰ ਅੱਗ ਲੱਗਣ ਕਾਰਨ ਉਸ ਦੇ ਤਿੰਨ ਨਾਬਾਲਗ ਬੱਚਿਆਂ ਸਮੇਤ ਪਰਿਵਾਰ ਦੇ ਸਾਰੇ ਮੈਂਬਰ ਜ਼ਿੰਦਾ ਸੜ ਗਏ।

Advertisement

Advertisement
Author Image

Advertisement
Advertisement
×