ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ਨੂੰ ਪਾਣੀ ਮਿਲਣ ਤੱਕ ਜਾਰੀ ਰੱਖਾਂਗੀ ਭੁੱਖ ਹੜਤਾਲ: ਆਤਿਸ਼ੀ

08:29 AM Jun 23, 2024 IST
ਦਿੱਲੀ ਵਿੱਚ ਸ਼ਨਿਚਰਵਾਰ ਨੂੰ ਭੁੱਖ ਹੜਤਾਲ ’ਤੇ ਬੈਠੇ ਜਲ ਮੰਤਰੀ ਆਤਿਸ਼ੀ, ਰਾਜ ਸਭਾ ਮੈਂਬਰ ਸੰਜੈ ਸਿੰਘ ਅਤੇ ਹੋਰ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜੂਨ
ਦਿੱਲੀ ਦੀ ਜਲ ਮੰਤਰੀ ਆਤਿਸ਼ੀ ਵੱਲੋਂ ਪਾਣੀ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਜਲ ਮੰਤਰੀ ਨੇ ਦਿੱਲੀ ਦੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਦਿੱਲੀ ਦੇ 28 ਲੱਖ ਲੋਕਾਂ ਨੂੰ ਹਰਿਆਣਾ ਤੋਂ ਉਨ੍ਹਾਂ ਦੇ ਹੱਕ ਦਾ ਪਾਣੀ ਨਹੀਂ ਮਿਲ ਜਾਂਦਾ, ਉਦੋਂ ਤੱਕ ਉਸ ਦੀ ਭੁੱਖ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਦਿੱਲੀ ’ਚ ਪਾਣੀ ਦੀ ਭਾਰੀ ਘਾਟ ਹੈ। ਇੰਨੀ ਭਿਆਨਕ ਗਰਮੀ ਵਿੱਚ ਦਿੱਲੀ ਦੇ ਲੋਕਾਂ ਨੂੰ ਪਾਣੀ ਦੀ ਜ਼ਿਆਦਾ ਲੋੜ ਹੈ ਪਰ ਉਨ੍ਹਾਂ ਨੂੰ ਲੋੜ ਅਨੁਸਾਰ ਪਾਣੀ ਵੀ ਨਹੀਂ ਮਿਲ ਰਿਹਾ। ਦਿੱਲੀ ਕੋਲ ਆਪਣਾ ਕੋਈ ਪਾਣੀ ਨਹੀਂ ਹੈ। ਇੱਥੇ ਆਉਣ ਵਾਲਾ ਸਾਰਾ ਪਾਣੀ ਗੁਆਂਢੀ ਸੂਬਿਆਂ ਤੋਂ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਕੁੱਲ 1005 ਐੱਮਜੀਡੀ ਪਾਣੀ ਦਿੱਲੀ ਨੂੰ ਆਉਂਦਾ ਹੈ। ਇਸ ’ਚੋਂ 613 ਐੱਮਜੀਡੀ ਪਾਣੀ ਹਰਿਆਣਾ ਤੋਂ ਆਉਂਦਾ ਹੈ ਪਰ ਪਿਛਲੇ ਕਈ ਹਫ਼ਤਿਆਂ ਤੋਂ ਹਰਿਆਣਾ ਤੋਂ ਸਿਰਫ਼ 513 ਐੱਮਜੀਡੀ ਪਾਣੀ ਹੀ ਦਿੱਤਾ ਜਾ ਰਿਹਾ ਹੈ। ਭਾਵ ਹਰਿਆਣਾ ਹਰ ਰੋਜ਼ 100 ਮਿਲੀਅਨ ਗੈਲਨ ਘੱਟ ਪਾਣੀ ਭੇਜ ਰਿਹਾ ਹੈ। ਆਤਿਸ਼ੀ ਨੇ ਕਿਹਾ, ‘‘ਮੈਂ ਹਰ ਸੰਭਵ ਬਦਲਾਅ ਦੀ ਕੋਸ਼ਿਸ਼ ਕੀਤੀ ਪਰ ਜਦੋਂ ਹਰਿਆਣਾ ਸਰਕਾਰ ਕਿਸੇ ਵੀ ਤਰੀਕੇ ਨਾਲ ਪਾਣੀ ਦੇਣ ਲਈ ਤਿਆਰ ਨਹੀਂ ਹੋਇਆ ਤਾਂ ਮੇਰੇ ਕੋਲ ਭੁੱਖ ਹੜਤਾਲ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ।’’
ਉਨ੍ਹਾਂ ਕਿਹਾ, ‘‘ਦਿੱਲੀ ਦੇ ਲੋਕ ਇੰਨੇ ਦੁਖੀ ਹਨ, ਇੰਨੇ ਚਿੰਤਤ ਹਨ, ਉਹ ਪਾਣੀ ਦੀ ਹਰ ਬੂੰਦ ਨੂੰ ਤਰਸ ਰਹੇ ਹਨ। ਇਸ ਲਈ ਮੈਂ ਕੱਲ੍ਹ ਤੋਂ ਭੁੱਖ ਹੜਤਾਲ ’ਤੇ ਹਾਂ। ਮੈਨੂੰ ਅੱਜ ਸਵੇਰੇ ਦਿੱਲੀ ਜਲ ਬੋਰਡ ਤੋਂ ਸਾਰਾ ਡਾਟਾ ਮਿਲ ਗਿਆ ਪਰ ਅੱਜ ਵੀ ਪਾਣੀ ਦੀ ਕਮੀ ਹੈ। ਕੱਲ੍ਹ ਪੂਰੇ ਦਿਨ ਵਿੱਚ ਹਰਿਆਣਾ ਵਿੱਚੋਂ 110 ਐੱਮਜੀਡੀ ਘੱਟ ਪਾਣੀ ਆਇਆ। ਇਸ ਦਾ ਮਤਲਬ ਹੈ ਕਿ ਅੱਜ 28 ਲੱਖ ਤੋਂ ਵੱਧ ਲੋਕਾਂ ਨੂੰ ਪਾਣੀ ਨਹੀਂ ਮਿਲੇਗਾ।’’
ਆਤਿਸ਼ੀ ਨੇ ਕਿਹਾ, ‘‘ਮੈਂ ਇਹ ਵਰਤ ਉਦੋਂ ਤੱਕ ਜਾਰੀ ਰੱਖਾਂਗੀ ਜਦੋਂ ਤੱਕ ਹਰਿਆਣਾ ਸਰਕਾਰ ਦਿੱਲੀ ਦੇ ਲੋਕਾਂ ਨੂੰ ਪਾਣੀ ਮੁਹੱਈਆ ਨਹੀਂ ਕਰਵਾਉਂਦੀ। ਇਹ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਦਿੱਲੀ ਦੇ 28 ਲੱਖ ਲੋਕਾਂ ਨੂੰ ਹਰਿਆਣਾ ਤੋਂ ਪਾਣੀ ਨਹੀਂ ਮਿਲ ਜਾਂਦਾ।’’

Advertisement

ਸੀਪੀਆਈ ਵੱਲੋਂ ਆਤਿਸ਼ੀ ਨੂੰ ਸਮਰਥਨ

ਸੀਪੀਆਈ ਵੱਲੋਂ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਦੇ ਜਲ ਸੱਤਿਆਗ੍ਰਹਿ ਨੂੰ ਸਮਰਥਨ ਦਿੱਤਾ ਗਿਆ ਹੈ। ਸੀਪੀਆਈ ਦੇ ਸਕੱਤਰ ਡੀ ਰਾਜਾ ਵੱਲੋਂ ਅੱਜ ਦੱਖਣੀ ਦਿੱਲੀ ਦੇ ਭੋਗਲ ਵਿੱਚ ਕੀਤੀ ਜਾ ਰਹੀ ਭੁੱਖ ਹੜਤਾਲ ਵਾਲੀ ਥਾਂ ਉਪਰ ਜਾ ਕੇ ਭਾਸ਼ਣ ਦਿੱਤਾ ਗਿਆ। ਸੀਪੀਆਈ ਇੰਡੀਆ ਗੱਠਜੋੜ ਵਿੱਚ ਭਾਈਵਾਲ ਪਾਰਟੀ ਹੈ। ਡੀ ਰਾਜਾ ਨੇ ਐਕਸ ਉਪਰ ਲਿਖਿਆ,‘‘ਸੀਪੀਆਈ ਦਿੱਲੀ ਦੀ ਜਲ ਮੰਤਰੀ ਵੱਲੋਂ ਕੀਤੇ ਜਾ ਰਹੇ ਜਲ ਅੰਦੋਲਨ ਦਾ ਸਮਰਥਨ ਕਰਦੀ ਹੈ। ਦਿੱਲੀ ਪਾਣੀ ਦੇ ਵੱਡੇ ਸੰਕਟ ’ਚੋਂ ਲੰਘ ਰਹੀ ਹੈ, ਅਸੀਂ ਇੱਥੇ ਆਪਣਾ ਸਮਰਥਨ ਪ੍ਰਗਟ ਕਰਨ ਲਈ ਆਏ ਹਾਂ, ਤੁਸੀਂ ਇਕੱਲੇ ਨਹੀਂ ਹੋ। ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਕੀ ਕਰ ਰਹੇ ਹਨ ?’’ ਉਨ੍ਹਾਂ ਲਿਖਿਆ,‘‘ਘੱਟੋ-ਘੱਟ ਆਤਿਸ਼ੀ ਸਿਰਫ ਹਰਿਆਣਾ ਤੋਂ ਦਿੱਲੀ ਨੂੰ ਅਲਾਟ ਕੀਤਾ ਪਾਣੀ ਮੰਗ ਰਹੀ ਹੈ, ਮੈਂ ਹਰਿਆਣਾ ਸਰਕਾਰ ਨੂੰ ਪਾਣੀ ਛੱਡਣ ਦੀ ਅਪੀਲ ਕਰਦਾ ਹਾਂ। ਸ੍ਰੀ ਮੋਦੀ ਨੂੰ ਇਸ ਯਤਨ ਲਈ ਤਾਲਮੇਲ ਕਰਨਾ ਚਾਹੀਦਾ ਹੈ ਪਰ ਉਹ ਕਿਤੇ ਲਾਪਤਾ ਹਨ ਤਾਂ ਜੋ ਉਹ ਇਸ ਸੰਕਟ ਲਈ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਸਕਣ।’’

Advertisement
Advertisement