For the best experience, open
https://m.punjabitribuneonline.com
on your mobile browser.
Advertisement

ਮਾਨਸਾ ’ਚ ਸੀਵਰੇਜ ਸਮੱਸਿਆ ਦੇ ਹੱਲ ਲਈ ਭੁੱਖ ਹੜਤਾਲ ਜਾਰੀ

10:16 AM May 08, 2024 IST
ਮਾਨਸਾ ’ਚ ਸੀਵਰੇਜ ਸਮੱਸਿਆ ਦੇ ਹੱਲ ਲਈ ਭੁੱਖ ਹੜਤਾਲ ਜਾਰੀ
ਮਾਨਸਾ ਵਿੱਚ ਭੁੱਖ ਹੜਤਾਲ ’ਤੇ ਬੈਠੇ ਆਗੂ। -ਫੋਟੋ: ਸੁਰੇਸ਼
Advertisement

ਪੱਤਰ ਪ੍ਰੇਰਕ
ਮਾਨਸਾ, 7 ਮਈ
ਬਜ਼ੁਰਗ ਸਾਹਿਤਕਾਰ ਡਾ. ਗੁਰਮੇਲ ਕੌਰ ਜੋਸ਼ੀ ਨੇ ਮਾਨਸਾ ਦੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੇ ਸੱਤਵੇਂ ਦਿਨ ਭੁੱਖ ਹੜਤਾਲ ’ਤੇ ਬੈਠਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਸ਼ਹਿਰ ਦਾ ਇਹ ਗੰਭੀਰ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਮਰਨ ਵਰਤ ਅਤੇ ਹੋਰ ਤਿੱਖੇ ਸੰਘਰਸ਼ਾਂ ਤੋਂ ਪਿੱਛੇ ਨਹੀਂ ਹਟਣਗੇ। ਅੱਜ ਉਨ੍ਹਾਂ ਤੋਂ ਇਲਾਵਾ ਲਾਲ ਚੰਦ ਯਾਦਵ, ਪਾਲਾ ਰਾਮ, ਸੁਖਦੇਵ ਸਿੰਘ ਪੰਧੇਰ ਤੇ ਰਤਨ ਭੋਲਾ ਵੀ ਭੁੱਖ ਹੜਤਾਲ ’ਤੇ ਬੈਠੇ।
‘ਵੁਆਇਸ ਆਫ਼ ਮਾਨਸਾ’ ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਜਤਿੰਦਰ ਆਗਰਾ, ਹਰਿੰਦਰ ਸਿੰਘ ਮਾਨਸ਼ਾਹੀਆ, ਬਲਰਾਜ ਨੰਗਲ ਤੇ ਬਿੱਕਰ ਸਿੰਘ ਮਘਾਣੀਆਂ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਮਾੜੇ ਸਿਸਟਮ ਵਿਰੁੱਧ ਸ਼ੁਰੂ ਕੀਤੇ ਇਸ ਹੱਕੀ ਸੰਘਰਸ਼ ਨੂੰ ਸੀਵਰੇਜ ਦੇ ਪੱਕੇ ਹੱਲ ਤੱਕ ਜਾਰੀ ਰੱਖਿਆ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਇਹ ਮਸਲਾ ਸਿਰਫ਼ ਗਿਣਤੀ ਦੇ ਵਾਰਡਾਂ ਦਾ ਨਹੀਂ ਸਗੋਂ ਪੂਰੇ ਸ਼ਹਿਰ ਦੀ ਗੰਭੀਰ ਸਮੱਸਿਆ ਹੈ। ਸ਼ਹਿਰ ਦੀ ਹਰ ਗਲੀ ਤੇ ਮੁਹੱਲੇ ’ਚ ਸੀਵਰੇਜ ਦਾ ਮਾੜਾ ਹਾਲ ਹੈ। ਇਸ ਮੌਕੇ ਐਡਵੋਕੇਟ ਕੇਸਰ ਸਿੰਘ ਧਲੇਵਾਂ, ਕੇਵਲ ਸਿੰਘ, ਦਵਿੰਦਰ ਟੈਕਸਲਾ, ਮਨਦੀਪ ਗੋਰਾ, ਨਰੋਤਮ ਸਿੰਘ ਚਾਹਲ, ਸਤਿਨਾਮ ਚੰਦ, ਜਗਦੀਸ਼ ਰਾਏ ਤੇ ਜਗਸੀਰ ਢਿੱਲੋਂ ਨੇ ਸੰਬੋਧਨ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×