ਵਰਜੀਨੀਆ ’ਚ ਸੈਂਕੜੇ ਭਾਰਤੀ-ਅਮਰੀਕੀਆਂ ਨੇ ਛਠ ਪੂਜਾ ਕੀਤੀ
07:30 AM Nov 08, 2024 IST
Advertisement
ਰਿਚਮੰਡ: ਪੀੜ੍ਹੀਆਂ ਦੀ ਪਰਿਵਾਰਕ ਪਰੰਪਰਾ ਨੂੰ ਕਾਇਮ ਰੱਖਦਿਆਂ ਇੱਥੇ ਸੈਂਕੜੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਅਮਰੀਕਾ ਦੇ ਵਰਜੀਨੀਆ ਸੂਬੇ ਵਿੱਚ ਛਠ ਪੂਜਾ ਕੀਤੀ। ਚਾਰ ਰੋਜ਼ਾ ਛਠ ਪੂਜਾ 6 ਨਵੰਬਰ ਨੂੰ ਸ਼ੁਰੂ ਹੋਈ ਸੀ। ਵਰਜੀਨੀਆ ਵਿੱਚ ਭਾਈਚਾਰੇ ਦੇ ਮੈਂਬਰਾਂ ਨੇ ਛਠ ਪੂਜਾ ਦਾ ਤਿਉਹਾਰ ਰੀਤੀ-ਰਿਵਾਜਾਂ ਨਾਲ ਮਨਾਇਆ। ਸ਼ਰਧਾਲੂਆਂ ਨੇ ਵਰਤ ਰੱਖੇ ਅਤੇ ਨਦੀਆਂ ਤੇ ਤਲਾਬਾਂ ਦੇ ਕੰਢਿਆਂ ’ਤੇ ਸੂਰਜ ਦੇਵਤਾ ਦੀ ਪੂਜਾ ਕੀਤੀ। ਭਾਰਤੀ ਭਾਈਚਾਰੇ ਦੇ ਮੈਂਬਰ ਸਥਾਨਕ ਅਧਿਕਾਰੀਆਂ ਤੋਂ ਇਜਾਜ਼ਤ ਲੈਣ ਮਗਰੋਂ ਵਰਜੀਨੀਆ ਵਿੱਚ ਨਦੀ ਕੰਢੇ ਰਸਮਾਂ ਨਿਭਾਉਣ ਲਈ ਇਕੱਠੇ ਹੋਏ। ਇੱਕ ਵਿਅਕਤੀ ਨੇ ਦੱਸਿਆ, ‘‘ਅਸੀਂ ਛਠ ਪੂਜਾ ਲਈ ਕਾਊਂਟੀ ਅਤੇ ਪਾਰਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਇਸ ਦੀ ਇਜਾਜ਼ਤ ਦਿੱਤੀ। ਹਰ ਸਾਲ ਇੱਥੇ ਨਦੀ ’ਤੇ ਛਠ ਪੂਜਾ ਕੀਤੀ ਜਾਂਦੀ ਹੈ ਅਤੇ ਲਗਪਗ 700 ਲੋਕ ਤਿਉਹਾਰ ਮਨਾਉਣ ਲਈ ਝੀਲ ਕਿਨਾਰੇ ਇਕੱਠੇ ਹੁੰਦੇ ਹਨ।’’ -ਪੀਟੀਆਈ
Advertisement
Advertisement
Advertisement