For the best experience, open
https://m.punjabitribuneonline.com
on your mobile browser.
Advertisement

ਯੂਥ ਕਾਂਗਰਸ ਦੇ ਸੈਂਕੜੇ ਕਾਰਕੁਨਾਂ ਨੇ ਨਿਗਮ ਦਫ਼ਤਰ ਨੂੰ ਤਾਲਾ ਲਾਇਆ

06:22 AM Aug 03, 2024 IST
ਯੂਥ ਕਾਂਗਰਸ ਦੇ ਸੈਂਕੜੇ ਕਾਰਕੁਨਾਂ ਨੇ ਨਿਗਮ ਦਫ਼ਤਰ ਨੂੰ ਤਾਲਾ ਲਾਇਆ
ਸੰਜੀਵ ਸ਼ਰਮਾ ਅਤੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਲਿਜਾਂਦੀ ਹੋਈ ਪੁਲੀਸ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਅਗਸਤ
ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਕਾਂਗਰਸੀ ਕਾਰਕੁਨਾਂ ਵੱਲੋਂ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹਲਕੇ ਵਿੱਚ ਪਿਛਲੇ ਦਿਨੀਂ ਪੇਚਸ਼ ਫੈਲਣ ਕਾਰਨ ਹੋਈਆਂ 2 ਮੌਤਾਂ ਅਤੇ ਨਗਰ ਨਿਗਮ ਅਫ਼ਸਰਾਂ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਨਿਗਮ ਦਫ਼ਤਰ ਅੱਗੇ ਧਰਨਾ ਦੇ ਕੇ ਪਿੱਟ ਸਿਆਪਾ ਕੀਤਾ ਗਿਆ। ਇਸ ਦੌਰਾਨ ਨਿਗਮ ਦਫ਼ਤਰ ਨੂੰ ਤਾਲਾ ਲਗਾਉਣ ਕਾਰਨ ਭਾਰੀ ਪੁਲੀਸ ਫੋਰਸ ਨੇ ਸੰਜੀਵ ਸ਼ਰਮਾ ਕਾਲੂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਅਫ਼ਸਰ ਕਲੋਨੀ ਪੁਲੀਸ ਚੌਕੀ ਲੈ ਗਏ। ਇਸ ਉਪਰੰਤ ਸਮੁੱਚੀ ਯੂਥ ਕਾਂਗਰਸ ਦੇ ਆਗੂਆਂ ਨੇ ਪੁਲੀਸ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੰਜੀਵ ਕਾਲੂ ਨੇ ਕਿਹਾ ਕਿ ‘ਆਪ’ ਸਰਕਾਰ ਅਤੇ ਨਗਰ ਨਿਗਮ ਦੀ ਮਾੜੀ ਕਾਰਗੁਜ਼ਾਰੀ ਕਾਰਨ ਪਟਿਆਲਾ ਵਿੱਚ ਬਹੁਤ ਬੁਰਾ ਹਾਲ ਹੈ। ਪਿਛਲੇ ਦਿਨੀਂ ਸਿਹਤ ਮੰਤਰੀ ਦੇ ਆਪਣੇ ਹਲਕੇ ਦੇ ਕਈ ਇਲਾਕਿਆਂ ਵਿੱਚ ਪੇਚਸ਼ ਫੈਲ ਗਿਆ ਅਤੇ ਪ੍ਰਦੂਸ਼ਿਤ ਪਾਣੀ ਪੀਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 300 ਦੇ ਕਰੀਬ ਵਿਅਕਤੀ ਬੱਚੇ ਅਤੇ ਔਰਤਾਂ ਬਿਮਾਰ ਹੋ ਕੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹੋਏ। ਉਨ੍ਹਾਂ ਅੱਗੇ ਕਿਹਾ ਕਿ ਸਮੁੱਚੇ ਪਟਿਆਲਾ ਜ਼ਿਲ੍ਹੇ ਵਿੱਚ ਸੜਕਾਂ ਅਤੇ ਨਾਲੀਆਂ ਟੁੱਟੀਆਂ ਪਈਆਂ ਹਨ, ਸਟਰੀਟ ਲਾਈਟਾਂ ਜਗਦੀਆਂ ਨਹੀਂ। ਆਵਾਰਾ ਪਸ਼ੂਆਂ ਦੇ ਟਕਰਾਉਣ ਨਾਲ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ ਅਤੇ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਗਲੀਆਂ ਤੇ ਸੜਕਾਂ ਵਿੱਚ ਫੈਲ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟਿਆਲਾ ਸ਼ਹਿਰੀ ਅਤੇ ਦਿਹਾਤੀ ਵਿੱਚ ਜਗ੍ਹਾ-ਜਗ੍ਹਾ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਜਿਨ੍ਹਾਂ ਨੂੰ ਚੁੱਕਣ ਵੱਲ ਨਿਗਮ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਬਰਸਾਤਾਂ ਦੇ ਮੌਸਮ ਵਿੱਚ ਕੂੜੇ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਧਰਨੇ ਉਪਰੰਤ ਸੰਜੀਵ ਸ਼ਰਮਾ ਕਾਲੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਨਗਰ ਨਿਗਮ ਨੂੰ ਤਾਲਾ ਲਗਾ ਕੇ ਆਪਣਾ ਰੋਸ ਜ਼ਾਹਿਰ ਕੀਤਾ। ਇਸ ਦੌਰਾਨ ਨਿਗਮ ਦਫ਼ਤਰ ਨੂੰ ਤਾਲਾ ਲਗਾਉਣ ਕਾਰਨ ਭਾਰੀ ਪੁਲੀਸ ਫੋਰਸ ਨੇ ਸੰਜੀਵ ਸ਼ਰਮਾ ਕਾਲੂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਅਫ਼ਸਰ ਕਲੋਨੀ ਪੁਲੀਸ ਚੌਕੀ ਲੈ ਗਏ। ਜਾਣਕਾਰੀ ਅਨੁਸਾਰ ਕੁਝ ਸਮੇਂ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਇਸ ਮੌਕੇ ਕੌਂਸਲਰ ਸੇਵਕ ਸਿੰਘ ਝਿਲ, ਕੌਂਸਲਰ ਅਮਰਪ੍ਰੀਤ ਸਿੰਘ ਬੌਬੀ ਕੌਂਸਲਰ, ਹਰਦੀਪ ਸਿੰਘ ਖਹਿਰਾ ਕੌਂਸਲਰ, ਅਰੁਣ ਤਿਵਾੜੀ, ਮੀਤ ਪ੍ਰਧਾਨ ਭੁਵੇਸ਼ ਤਿਵਾੜੀ, ਯੂਥ ਕਾਂਗਰਸ ਹਲਕਾ ਦਿਹਾਤੀ ਦੇ ਪ੍ਰਧਾਨ ਮਾਧਵ ਸਿੰਗਲਾ, ਪਟਿਆਲਾ ਸ਼ਹਿਰੀ ਪ੍ਰਧਾਨ ਅਭੀਨਵ ਸ਼ਰਮਾ, ਗੁਰਮੀਤ ਚੌਹਾਨ ਚੇਅਰਮੈਨ ਬੀਸੀ ਸੈੱਲ, ਗੁਰਮੀਤ ਸਿੰਘ, ਪਰਵੀਨ ਰਾਵਤ, ਜੋਗਿੰਦਰ ਸਿੰਘ ਕਾਕੜਾ, ਤਨੁਜ ਮੋਦੀ, ਕਰਮਜੀਤ ਲਚਕਾਣੀ, ਮਨਜੀਤ ਲੋਟ, ਅਭੀਨਵ ਬਾਂਸਲ, ਲੁਗੇਸ਼ ਬਾਂਸਲ, ਰੋਹਿਤ ਗੋਇਲ, ਰਜਿੰਦਰ ਸਿੰਘ ਰਾਣਾ, ਰਿਦਮ ਸ਼ਰਮਾ, ਕੁਲਦੀਪ ਖੰਡੋਲੀ, ਯਾਦਵਿੰਦਰ ਧੀਮਾਨ, ਸੰਜੇ ਹੰਸ, ਮਨਿੰਦਰ ਸਿੰਘ, ਸੁੱਚਾ ਸਿੰਘ, ਵਿਵੇਕ ਸ਼ਰਮਾ, ਦਿਪਾਂਸ਼ੂ ਬਾਂਸਲ, ਗਿਤਾਂਸ਼ੁ ਯੋਗੀ, ਗੌਰਵ ਸੂਦ, ਹੇਮੰਤ ਪਾਠਕ, ਅਸੀਸ ਸ਼ੀਸ਼ੀ, ਅਨੁਜ ਮੋਦੀ, ਦਕਸ਼ ਗੁਪਤਾ, ਰਵੀ ਮੱਟੂ, ਇੰਦਰਜੀਤ ਮਲਹੋਤਰਾ, ਸੋਰਵ ਵਾਲੀਆ, ਮੁਕੇਸ਼ ਕੁਮਾਰ ਅਤੇ ਸੈਂਕੜੇ ਸਾਥੀ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement