ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਅ ਦੇ ਪਾਣੀ ਵਿੱਚ ਸੈਂਕੜੇ ਏਕੜ ਝੋਨਾ ਡੁੱਬਿਆ

08:43 AM Jul 14, 2023 IST
featuredImage featuredImage
ਪਿੰਡ ਨੰਦਗੜ੍ਹ ਵਿੱਚ ਸਰਹਿੰਦ ਚੋਅ ਦੇ ਪਾਣੀ ਵਿੱਚ ਡੁੱਬੀ ਝੋਨੇ ਦੀ ਫ਼ਸਲ।

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਜੁਲਾਈ
ਸਬ-ਡਿਵੀਜ਼ਨ ਭਵਾਨੀਗੜ੍ਹ ਦੇ ਪਿੰਡਾਂ ਵਿੱਚੋਂ ਲੰਘਦੇ ਸਰਹਿੰਦ ਚੋਅ ਵਿੱਚ ਬੀਤੀ ਰਾਤ ਬਹੁਤ ਜ਼ਿਆਦਾ ਪਾਣੀ ਵਧਣ ਕਾਰਨ ਅੱਧੀ ਦਰਜਨ ਪਿੰਡਾਂ ਦਾ ਸੈਂਕੜੇ ਏਕੜ ਝੋਨਾ ਡੁੱਬ ਗਿਆ।
ਪਾਣੀ ਦੀ ਲਪੇਟ ਵਿੱਚ ਆਏ ਪਿੰਡ ਮਹਿਸਮਪੁਰ, ਨੰਦਗੜ੍ਹ, ਰਸੂਲਪੁਰ ਛੰਨਾ, ਦਿੱਤੂਪੁਰ, ਗਹਿਲਾਂ, ਖੇੜੀ ਚੰਦਵਾਂ ਆਦਿ ਦੇ ਕਿਸਾਨ ਨਿਹਾਲ ਸਿੰਘ, ਜਸਵੀਰ ਸਿੰਘ ਨੰਬਰਦਾਰ, ਸਰਦਾਰਾ ਖਾਂ, ਬਲਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੰਟ ਸਿੰਘ, ਜੋਰਾ ਸਿੰਘ, ਮੱਖਣ ਸਿੰਘ, ਗੁਰਚਰਨ ਸਿੰਘ ਅਤੇ ਹਰਮਿੰਦਰ ਸਿੰਘ ਮਹਿਸਮਪੁਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੱਲ੍ਹ ਪ੍ਰਸ਼ਾਸਨ ਨੂੰ ਅਗਾਊਂਂ ਸੁਚੇਤ ਕੀਤਾ ਗਿਆ ਸੀ ਕਿ ਸਰਹਿੰਦ ਚੋਅ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਪਿੰਡ ਮਹਿਸਮਪੁਰ ਦਾ 100 ਏਕੜ, ਪਿੰਡ ਨੰਦਗੜ੍ਹ ਦੇ 300 ਏਕੜ ਸਮੇਤ ਅੱਧੀ ਦਰਜਨ ਪਿੰਡਾਂ ਦਾ ਸੈਂਕੜੇ ਏਕੜ ਝੋਨਾ ਡੁੱਬ ਗਿਆ ਹੈ। ਇਸੇ ਤਰ੍ਹਾਂ ਪਿੰਡ ਘਰਾਚੋਂ ਦੇ ਕਿਸਾਨਾਂ ਦਾ ਝੋਨਾ ਵੀ ਸਰਹਿੰਦ ਚੋਅ ਦੇ ਪਾਣੀ ਦੀ ਲਪੇਟ ਵਿੱਚ ਆ ਗਿਆ ਹੈ। ਇਸੇ ਦੌਰਾਨ ਅੱਜ ਭਵਾਨੀਗੜ੍ਹ ਦੇ ਤਹਿਸੀਲਦਾਰ ਮੰਗੂ ਰਾਮ ਵੱਲੋਂ ਆਪਣੀ ਮਾਲ ਵਿਭਾਗ ਦੇ ਮੁਲਾਜ਼ਮਾਂ ਸਮੇਤ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਪੀੜਤ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਫਸਲਾਂ ਦੇ ਨੁਕਸਾਨ ਦੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।

Advertisement

Advertisement
Tags :
ਸੈਂਕੜੇਝੋਨਾਡੁੱਬਿਆਪਾਣੀ:ਵਿੱਚ