ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਤਰ ਦੀਆਂ ਰਚਨਾਵਾਂ ਵਿੱਚ ਨਿਮਰਤਾ ਤੇ ਪੰਜਾਬ ਲਈ ਦਰਦ: ਡਾ. ਗੁਰਸ਼ਰਨ ਕੌਰ

08:14 AM Aug 25, 2024 IST
ਨਵੀਂ ਦਿੱਲੀ ਵਿੱਚ ਗਾਇਕ ਉਪਕਾਰ ਸਿੰਘ ਦਾ ਸਨਮਾਨ ਕਰਦੇ ਹੋਏ ਬੀਬੀ ਗੁਰਸ਼ਰਨ ਕੌਰ ਤੇ ਹੋਰ।

ਕੁਲਦੀਪ ਸਿੰਘ
ਨਵੀਂ ਦਿੱਲੀ, 24 ਅਗਸਤ
ਇੱਥੇ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਉੱਘੇ ਕਵੀ ਮਰਹੂਮ ਡਾ. ਸੁਰਜੀਤ ਪਾਤਰ ਦੀਆਂ ਕਵਿਤਾਵਾਂ ’ਤੇ ਆਧਾਰਿਤ ਸੰਗੀਤਕ ਸ਼ਾਮ ’ਚ ਕਰਵਾਈ ਗਈ ਜਿਸ ਵਿੱਚ ਕੈਨੇਡਾ ਤੋਂ ਆਏ ਉਨ੍ਹਾਂ ਦੇ ਭਰਾ ਅਤੇ ਪ੍ਰਸਿੱਧ ਗਾਇਕ ਉਪਕਾਰ ਸਿੰਘ ਨੇ ਪਾਤਰ ਦੀਆਂ ਰਚਨਾਵਾਂ ਗਾ ਕੇ ਖੂਬ ਰੰਗ ਬੰਨ੍ਹਿਆ। ਇਸ ਸਮਾਗਮ ’ਚ ਸਾਬਕਾ ਪ੍ਰਧਾਨ ਮੰਤਰੀ ਤੇ ਸਦਨ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਦੇ ਪਤਨੀ ਬੀਬੀ ਗੁਰਸ਼ਰਨ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ’ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ। ਉਪਰੰਤ ਬੀਬੀ ਗੁਰਸ਼ਰਨ ਕੌਰ, ਸਦਨ ਦੇ ਮੀਤ ਪ੍ਰਧਾਨ ਹਰਚਰਨ ਸਿੰਘ ਨਾਗ ਅਤੇ ਰਾਗੀ ਭਾਈ ਕੁਲਤਾਰ ਸਿੰਘ ਨੇ ਪੁਸਤਕਾਂ ਅਤੇ ਸ਼ਾਲ ਨਾਲ ਗਾਇਕ ਉਪਕਾਰ ਸਿੰਘ ਦਾ ਸਨਮਾਨ ਕੀਤਾ।
ਬੀਬੀ ਗਰਸ਼ਰਨ ਕੌਰ ਨੇ ਡਾ. ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀਆਂ ਰਚਨਾਵਾਂ ਪੜ੍ਹਦੇ ਰਹੇ ਹਨ। ਡਾ. ਪਾਤਰ ਦੀਆਂ ਰਚਨਾਵਾਂ ਵਿਚ ਨਿਮਰਤਾ ਦੇ ਨਾਲ-ਨਾਲ ਪੰਜਾਬ ਲਈ ਦਰਦ ਸੀ। ਬੀਬੀ ਗੁਰਸ਼ਰਨ ਕੌਰ ਨੇ ਕਿਹਾ ਕਿ ਅੱਜ ਪਾਤਰ ਦੀਆਂ ਰਚਨਾਵਾਂ ਨੂੰ ਪੂਰੀ ਦੁਨੀਆਂ ਤਕ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਡਾ. ਪਾਤਰ ਨੂੰ ਭਾਈ ਵੀਰ ਸਿੰਘ ’ਤੇ ਬਣੀ ਦਸਤਾਵੇਜ਼ੀ ਦੀ ਸਕ੍ਰਿਪਟ ਲਿਖਣ ਦਾ ਮਾਣ ਪ੍ਰਾਪਤ ਹੈ। ਉਪਕਾਰ ਸਿੰਘ ਨੇ ਆਪਣੇ ਗਾਇਨ ’ਚ ਡਾ. ਪਾਤਰ ਦੀਆਂ ਰਚਨਾਵਾਂ ਨੂੰ ਗਾ ਕੇ ਸਮਾਂ ਬੰਨ੍ਹ ਦਿੱਤਾ।
ਗਾਇਨ ਤੋਂ ਬਾਅਦ ਸਹਾਇਕ ਸਾਜ਼ਿੰਦਿਆਂ ਇਸਰਾਜ਼ ’ਤੇ ਅਰਸ਼ਦਖਾਨ ਅਤੇ ਤਬਲੇ ’ਤੇ ਅਮਜ਼ਦ ਖਾਨ ਦਾ ਸਦਨ ਵਲੋਂ ਡਾ. ਕੁਲਵੀਰ ਗੋਜਰਾ ਨੇ ‘ਮੇਰੇ ਸਾਈਆਂ ਜੀਓ’ (ਉਰਦੂ) ਪੁਸਤਕ ਨਾਲ ਸਨਮਾਨ ਕੀਤਾ। ਅਖੀਰ ’ਚ ਡਾ. ਮਹਿੰਦਰ ਸਿੰਘ ਨੇ ਆਏ ਮੁੱਖ ਮਹਿਮਾਨ ਤੇ ਸਰੋਤਿਆਂ ਧੰਨਵਾਦ ਕੀਤਾ। ਸਮਾਗਮ ਵਿੱਚ ਮਨਜੀਤ ਕੌਰ ਨਾਗ, ਰਾਗੀ ਭਾਈ ਕੁਲਤਾਰ ਸਿੰਘ, ਡਾ. ਰਵੇਲ ਸਿੰਘ, ਡਾ. ਯਾਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Advertisement

Advertisement
Advertisement