For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ-ਹਮਾਸ ਟਕਰਾਅ ਕਰਕੇ ਬਣਿਆ ਮਾਨਵੀ ਸੰਕਟ ਅਸਵੀਕਾਰਯੋਗ: ਭਾਰਤ

07:05 AM Apr 10, 2024 IST
ਇਜ਼ਰਾਈਲ ਹਮਾਸ ਟਕਰਾਅ ਕਰਕੇ ਬਣਿਆ ਮਾਨਵੀ ਸੰਕਟ ਅਸਵੀਕਾਰਯੋਗ  ਭਾਰਤ
ਇਜ਼ਰਾਇਲੀ ਹਮਲੇ ’ਚ ਤਬਾਹ ਹੋਏ ਇਲਾਕੇ ਵਿੱਚ ਈਦ ਲਈ ਖਰੀਦਦਾਰੀ ਕਰਦੇ ਹੋਏ ਫਲਸਤੀਨ ਦੇ ਲੋਕ। -ਫੋਟੋ: ਰਾਇਟਰਜ਼
Advertisement

ਸੰਯੁਕਤ ਰਾਸ਼ਟਰ, 9 ਅਪਰੈਲ
ਭਾਰਤ ਨੇ ਰਮਜ਼ਾਨ ਮਹੀਨੇ ਗਾਜ਼ਾ ਵਿਚ ਫੌਰੀ ਗੋਲੀਬੰਦੀ ਦੀ ਮੰਗ ਕਰਦੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤੇ ਨੂੰ ‘ਸਕਾਰਾਤਮਕ’ ਪੇਸ਼ਕਦਮੀ ਕਰਾਰ ਦਿੱਤਾ ਹੈ। ਭਾਰਤ ਨੇ ਜ਼ੋਰ ਦੇ ਕੇ ਆਖਿਆ ਕਿ ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਰ ਕੇ ਬਣੇ ਮਾਨਵੀ ਸੰਕਟ ਨੂੰ ‘ਸਹਿਜ ਭਾਅ ਸਵੀਕਾਰ ਨਹੀਂ ਕੀਤਾ ਜਾ ਸਕਦਾ’ ਹੈ। ਯੂਐੱਨ ਵਿਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਸੰਯੁਕਤ ਰਾਸ਼ਟਰ ਅਸੈਂਬਲੀ ਦੀ ਬੈਠਕ ਵਿਚ ਕਿਹਾ, ‘‘ਸਾਨੂੰ ਗਾਜ਼ਾ ਵਿਚ ਚੱਲ ਰਹੇ ਸੰਘਰਸ਼ ਦਾ ਵੱਡਾ ਦੁੱਖ ਹੈ। ਮਾਨਵੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਖਿੱਤੇ ਵਿਚ ਅਸਥਿਰਤਾ ਵਧਦੀ ਜਾ ਰਹੀ ਹੈ।’’ ਕੰਬੋਜ ਨੇ ਕਿਹਾ ਕਿ ਭਾਰਤ ਯੂਐੱਨ ਸਲਾਮਤੀ ਕੌਂਸਲ ਵੱਲੋਂ 25 ਮਾਰਚ ਨੂੰ ਪੇਸ਼ ਮਤਾ ਸਵੀਕਾਰ ਕੀਤੇ ਜਾਣ ਨੂੰ ‘ਸਕਾਰਾਤਮਕ ਪੇਸ਼ਕਦਮੀ’ ਵਜੋਂ ਦੇਖਦਾ ਹੈ। ਭਾਰਤੀ ਰਾਜਦੂਤ ਨੇ ਕਿਹਾ ਕਿ ਦੋਵਾਂ ਧਿਰਾਂ ਵਿਚ ਟਕਰਾਅ ਕਰਕੇ ਬਣੇ ਮਾਨਵੀ ਸੰਕਟ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦਿੱਲੀ ਨੇ ਇਜ਼ਰਾਈਲ-ਹਮਾਸ ਸੰਘਰਸ਼ ਦੌਰਾਨ ਆਮ ਲੋਕਾਂ ਦੀਆਂ ਗਈਆਂ ਜਾਨਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਸੀ ਅਤੇ ਕਿਸੇ ਵੀ ਟਕਰਾਅ ਦੀ ਸਥਿਤੀ ਵਿੱਚ ਆਮ ਲੋਕਾਂ ਦੀਆਂ ਜਾਨਾਂ ਦੇ ਨੁਕਸਾਨ ਤੋਂ ਬਚਣਾ ਲਾਜ਼ਮੀ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਰੱਖੇ ਮਤੇ ਵਿਚ ਰਮਜ਼ਾਨ ਮਹੀਨੇ ‘ਫੌਰੀ ਜੰਗਬੰਦੀ’ ਦੀ ਮੰਗ ਕੀਤੀ ਗਈ ਸੀ। ਸਾਰੀਆਂ ਸਬੰਧਤ ਧਿਰਾਂ ਨੇ ਮਤੇ ਦੀ ਹਮਾਇਤ ਕੀਤੀ ਸੀ। ਮਤੇ ਵਿਚ ਸਾਰੇ ਬੰਧਕਾਂ ਦੀ ਫੌਰੀ ਤੇ ਬਿਨਾਂ ਸ਼ਰਤ ਰਿਹਾਈ ਦੇ ਨਾਲ ਉਨ੍ਹਾਂ ਦੀਆਂ ਮੈਡੀਕਲ ਤੇ ਹੋਰ ਮਾਨਵੀ ਲੋੜਾਂ ਪੂਰੀਆਂ ਕਰਨ ਲਈ ਉਨ੍ਹਾਂ ਤੱਕ ਮਾਨਵੀ ਰਸਾਈ ਦੀ ਮੰਗ ਵੀ ਸ਼ਾਮਲ ਸੀ। -ਪੀਟੀਆਈ

Advertisement

ਨਿਕਾਰਾਗੂਆ ਨੇ ਜਰਮਨੀ ’ਤੇ ਇਜ਼ਰਾਈਲ ਦੀ ਮਦਦ ਕਰਨ ਦਾ ਦੋਸ਼ ਲਾਇਆ

ਦਿ ਹੇਗ: ਜਰਮਨੀ ਨੇ ਅੱਜ ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ’ਚ ਨਿਕਾਰਾਗੂਆ ਵੱਲੋਂ ਲਿਆਂਦੇ ਗਏ ਇੱਕ ਕੇਸ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਬਰਲਿਨ ’ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਗਾਜ਼ਾ ’ਤੇ ਘਾਤਕ ਹਮਲਿਆਂ ਲਈ ਇਜ਼ਰਾਈਲ ਨੂੰ ਹਥਿਆਰ ਤੇ ਹੋਰ ਸਹਾਇਤਾ ਮੁਹੱਈਆ ਕਰਕੇ ਜਨੇਵਾ ਕਨਵੈਨਸ਼ਨ ਤੇ ਕੌਮਾਂਤਰੀ ਮਨੁੱਖੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਜਰਮਨੀ ਦੀ ਕਾਨੂੰਨੀ ਟੀਮ ਦੇ ਮੈਂਬਰ ਕ੍ਰਿਸਟੀਅਨ ਟੈਮਸ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਆਈਸੀਜੇ) ਦੇ 16 ਜੱਜਾਂ ਦੇ ਪੈਨਲ ਨੂੰ ਕਿਹਾ ਕਿ ਨਿਕਾਰਾਗੂਆ ਵੱਲੋਂ ਲਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਜਰਮਨੀ ਦੀ ਕਾਨੂੰਨੀ ਟੀਮ ਦੇ ਮੁਖੀ ਤਾਨੀਆ ਵੋਨ ਓਸਲਾਰ ਗਲਾਈਸ਼ੇਨ ਨੇ ਕਿਹਾ ਕਿ ਨਿਕਾਰਾਗੂਆ ਦੇ ਦਾਅਵਿਆਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਦੇ ਦਾਅਵੇ ਇਜ਼ਰਾਈਲ ਵੱਲੋਂ ਕਰਵਾਏ ਗਏ ਮੁਲਾਂਕਣ ’ਤੇ ਆਧਾਰਿਤ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਨਿਕਾਰਾਗੂਆ ਨੇ ਜੱਜਾਂ ਨੂੰ ਇਜ਼ਰਾਈਲ ਨੂੰ ਜਰਮਨੀ ਦੀ ਫੌਜੀ ਸਹਾਇਤਾ ਰੋਕਣ ਲਈ ਹੁਕਮ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦਲੀਲ ਦਿੱਤੀ ਸੀ ਕਿ ਬਰਲਿਨ ਦੀ ਹਮਾਇਤ ਗਾਜ਼ਾ ’ਚ ਕਤਲੇਆਮ ਕਰਨ ਤੇ ਕੌਮਾਂਤਰੀ ਮਨੁੱਖੀ ਕਾਨੂੰਨ ਦੀ ਉਲੰਘਣਾ ਦੇ ਸਮਰੱਥ ਬਣਾਉਂਦਾ ਹੈ। -ਏਪੀ

Advertisement
Author Image

joginder kumar

View all posts

Advertisement
Advertisement
×