ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੁੱਖੀ ਪਿੰਜਰ ਜਾਂਚ ਲਈ ਮੈਡੀਕਲ ਕਾਲਜ ਭੇਜਿਆ

06:48 AM Apr 25, 2024 IST

ਸ਼ਾਹਕੋਟ (ਪੱਤਰ ਪ੍ਰੇਰਕ): ਐੱਸਐੱਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬਾਜਵਾ ਖੁਰਦ ਦੇ ਕਿਸਾਨ ਦੇ ਖੇਤਾਂ ਵਿੱਚੋਂ ਮਿਲੇ ਮਨੁੱਖੀ ਪਿੰਜਰ ਨੂੰ ਜਾਂਚ ਲਈ ਮੈਡੀਕਲ ਕਾਲਜ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ। ਸਿਵਲ ਹਸਪਤਾਲ ਨਕੋਦਰ ਦੀ ਡਾਕਟਰੀ ਟੀਮ ਵੱਲੋਂ ਕੀਤੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਿੰਜਰ ਕਿਸੇ ਮਰਦ ਦਾ ਹੈ। ਟੀਮ ਦਾ ਕਹਿਣਾ ਹੈ ਕਿ ਇਸ ਮਨੁੱਖ ਦੀ ਮੌਤ 40-45 ਦਿਨ ਪਹਿਲਾਂ ਹੋਈ ਲੱਗਦੀ ਹੈ। ਥਾਣਾ ਮੁਖੀ ਨੇ ਦੱਸਿਆ ਕਿ 15 ਮਾਰਚ ਨੂੰ ਪਿੰਡ ਮਾਣਕਪੁਰ ਦਾ ਪ੍ਰੀਤਮ ਸਿੰਘ ਉਰਫ ਪੀਤਾ (32) ਪੁੱਤਰ ਸੋਹਣ ਸਿੰਘ ਟ੍ਰੈਕਟਰ ਟਰਾਲੀ ਸਮੇਤ ਲਾਪਤਾ ਹੋ ਗਿਆ ਸੀ। ਉਸਦਾ ਟਰੈਕਟਰ-ਟਰਾਲੀ ਪਿੰਡ ਥੰਮੂਵਾਲ ਕੋਲੋਂ ਮਿਲਿਆ ਸੀ। ਪਿੰਜਰ ਦੇ ਕੱਪੜਿਆਂ ਤੋਂ ਜਾਪਦਾ ਹੈ ਕਿ ਇਹ ਪਿੰਜਰ ਪੀਤਾ ਦਾ ਹੀ ਹੈ। ਉਨ੍ਹਾਂ ਦੱਸਿਆ ਕਿ ਪਿੰਜਰ ਦੇ ਕੱਪੜਿਆਂ ’ਚੋਂ ਇੱਕ ਮੋਬਾਈਲ, 18 ਹਜ਼ਾਰ ਰੁਪਏ ਅਤੇ ਟਰੈਕਟਰ ਦੀਆਂ ਚਾਬੀਆਂ ਮਿਲੀਆਂ ਹਨ।

Advertisement

Advertisement
Advertisement