ਹਿਊਮਨ ਰਾਈਟਸ ਸੁਸਾਇਟੀ ਨੇ ਵਰ੍ਹੇਗੰਢ ਮਨਾਈ
09:07 AM Dec 12, 2024 IST
ਧਾਰੀਵਾਲ:
Advertisement
ਹਿਊਮਨ ਰਾਈਟਸ ਸੁਰਕਸ਼ਾ ਸੁਸਾਇਟੀ ਦੇ ਜ਼ਿਲ੍ਹਾ ਦਫਤਰ ਜੀਟੀ ਰੋਡ ਧਾਰੀਵਾਲ ਵਿਖੇ ਵਰਲਡ ਹਿਊਮਨ ਰਾਈਟਸ ਡੇਅ ਅਤੇ ਸੰਸਥਾ ਦੀ ਨੌਵੀਂ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸੰਸਥਾ ਦੇ ਪੰਜਾਬ ਪ੍ਰਧਾਨ ਇੰਜੀਨੀਅਰ ਜਤਿੰਦਰ ਪਾਲ ਸਿੰਘ ਜੇਪੀ ਨੇ ਸ਼ਿਰਕਤ ਕੀਤੀ। ਸੂਬਾ ਪ੍ਰਧਾਨ ਇੰਜੀ.ਜੇਪੀ ਸਿੰਘ ਨੇ ਮਨੁੱਖੀ ਅਧਿਕਾਰਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸੰਸਥਾ ਪਿਛਲੇ ਨੌਂ ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਮਾਜਿਕ ਕੰਮ ਕਰ ਰਹੀ ਹੈ। ਨਵਾਂ ਯੁਗ ਨਵੀਂ ਸੋਚ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਨੀਰਜ ਮਹਾਜਨ ਅਤੇ ਸੁਖਮਨੀ ਸਾਹਿਬ ਸੁਸਾਇਟੀ ਧਾਰੀਵਾਲ ਦੇ ਪ੍ਰਧਾਨ ਗੁਰਜਿੰਦਰ ਸਿੰਘ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਪੱਤਰ ਪ੍ਰੇਰਕ
Advertisement
Advertisement