For the best experience, open
https://m.punjabitribuneonline.com
on your mobile browser.
Advertisement

ਨਵੀਂ ਫ਼ਿਲਮ ’ਚ ਆਟੋ ਰਿਕਸ਼ਾ ਚਾਲਕ ਦਾ ਕਿਰਦਾਰ ਨਿਭਾਏਗੀ ਹੁਮਾ ਕੁਰੈਸ਼ੀ

08:04 AM Mar 09, 2024 IST
ਨਵੀਂ ਫ਼ਿਲਮ ’ਚ ਆਟੋ ਰਿਕਸ਼ਾ ਚਾਲਕ ਦਾ ਕਿਰਦਾਰ ਨਿਭਾਏਗੀ ਹੁਮਾ ਕੁਰੈਸ਼ੀ
Advertisement

ਮੁੰਬਈ: ਬੌਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਆਪਣੀ ਆਉਣ ਵਾਲੀ ਫਿਲਮ ਵਿੱਚ ਆਟੋ ਰਿਕਸ਼ਾ ਚਾਲਕ ਦਾ ਕਿਰਦਾਰ ਨਿਭਾਏਗੀ। ਇਹ ਐਲਾਨ ਅੱਜ ਮਹਿਲਾ ਦਿਵਸ ਮੌਕੇ ਕੀਤਾ ਗਿਆ। ਇਸ ਫ਼ਿਲਮ ਦੇ ਨਿਰਦੇਸ਼ਕ ਵਿਪੁਲ ਮਹਿਤਾ ਹਨ ਪਰ ਫ਼ਿਲਮ ਦਾ ਹਾਲੇ ਨਾਮ ਨਹੀਂ ਰੱਖਿਆ ਗਿਆ। ਇਹ ਫਿਲਮ ਇਕ ਮਹਿਲਾ ਆਟੋ ਰਿਕਸ਼ਾ ਡਰਾਈਵਰ ਦੀ ਸੱਚੀ ਕਹਾਣੀ ’ਤੇ ਆਧਾਰਿਤ ਹੈ ਜਿਸ ਵਿਚ ਉਹ ਦ੍ਰਿੜ ਇਰਾਦੇ ਨਾਲ ਕੰਮ ਕਰਦੀ ਹੈ। ਇਹ ਫਿਲਮ ਅਸਾਧਾਰਨ ਹਾਲਤ ਵਿੱਚ ਕੰਮ ਕਰਨ ਵਾਲੀਆਂ ਆਮ ਔਰਤਾਂ ਦੀ ਹਿੰਮਤ ਤੇ ਹੌਸਲੇ ਨੂੰ ਬਿਆਨਦੀ ਹੈ। ਹੁਮਾ ਨੇ ਕਿਹਾ, ‘ਅਜਿਹੇ ਹੌਸਲੇ ਵਾਲੀ ਮਹਿਲਾ ਦਾ ਕਿਰਦਾਰ ਨਿਭਾਉਣਾ ਦਾ ਮੌਕਾ ਬਹੁਤ ਘੱਟ ਮਿਲਦਾ ਹੈ ਪਰ ਹੁਣ ਇਹ ਢੁਕਵਾਂ ਸਮਾਂ ਹੈ। ਇਸ ਪ੍ਰਾਜੈਕਟ ਦਾ ਐਲਾਨ ਅੱਜ ਮਹਿਲਾ ਦਿਵਸ ਮੌਕੇ ਹੋਇਆ ਹੈ ਜੋ ਔਰਤਾਂ ਦੇ ਸ਼ਕਤੀਕਰਨ ਅਤੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ।’ -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×