‘ਮਹਾਰਾਣੀ 3’ ਦੀ ਪ੍ਰਮੋਸ਼ਨ ਦੌਰਾਨ ਵੱਖਰੇ ਅੰਦਾਜ਼ ਵਿੱਚ ਨਜ਼ਰ ਆਈ ਹੁਮਾ ਕੁਰੈਸ਼ੀ
ਮੁੰਬਈ: ਅਦਾਕਾਰਾ ਹੁਮਾ ਕੁਰੈਸ਼ੀ ਆਪਣੇ ਸਿਆਸੀ ਡਰਾਮਾ ‘ਮਹਾਰਾਣੀ’ ਦੇ ਤੀਸਰੇ ਸੀਜ਼ਨ ਦੀ ਪ੍ਰਮੋਸ਼ਨ ਲਈ ਪੀਚ ਰੰਗ ਦੇ ਲਬਿਾਸ ਵਿੱਚ ਨਜ਼ਰ ਆਈ। ਹੁਮਾ ਦੀ ਇਸ ਦਿੱਖ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਅਦਾਕਾਰਾ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਨੇ ਸਫ਼ੈਦ ਰੰਗ ਦੇ ਕਰੌਪ ਟੌਪ ਨਾਲ ਪੀਚ ਰੰਗ ਦੀ ਸਕਰਟ ਤੇ ਕੋਟ ਪਹਿਨਿਆ ਹੋਇਆ ਹੈ। ਅਦਾਕਾਰਾ ਦੇ ਵਾਲ ਖੁੱਲ੍ਹੇ ਹਨ ਅਤੇ ਹਵਾ ਵਿੱਚ ਲਹਿਰਾ ਰਹੇ ਹਨ। ਤਸਵੀਰ ਸਾਂਝੀ ਕਰਦਿਆਂ ਹੁਮਾ ਨੇ ਕਿਹਾ, ‘‘ਵਾਲਾਂ ਦੀਆਂ ਇਹ ਲਟਾਂ।’’ ਜ਼ਿਕਰਯੋਗ ਹੈ ਕਿ ਸਿਆਸੀ ਡਰਾਮਾ ‘ਮਹਾਰਾਣੀ’ ਵਿੱਚ ਅਦਾਕਾਰਾ ਬਿਹਾਰ ਦੀ ਮੁੱਖ ਮੰਤਰੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਵਾਰ ਸ਼ੋਅ ਦਾ ਤੀਸਰਾ ਸੀਜ਼ਨ ਰਿਲੀਜ਼ ਕੀਤਾ ਜਾਣਾ ਹੈ। ਹਾਲ ਹੀ ਵਿੱਚ ਸ਼ੋਅ ਦਾ ਟਰੇਲਰ ਵੀ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਰਾਣੀ ਭਾਰਤੀ ਦਾ ਕਿਰਦਾਰ ਨਿਭਾਅ ਰਹੀ ਹੁਮਾ ਆਪਣੇ ਸਿਆਸਤਦਾਨ ਪਤੀ ਦੇ ਕਤਲ ਦੇ ਦੋਸ਼ ਹੇਠ ਜੇਲ੍ਹ ਵਿੱਚ ਸਜ਼ਾ ਭੁਗਤਦੀ ਦਿਖਾਈ ਦੇ ਰਹੀ ਹੈ। ਇਸ ਮਗਰੋਂ ਆਪਣੇ ਬੱਚਿਆਂ ’ਤੇ ਹੋਏ ਹਮਲੇ ਤੋਂ ਬਾਅਦ ਰਾਣੀ ਜ਼ਮਾਨਤ ’ਤੇ ਬਾਹਰ ਆਉਂਦੀ ਹੈ ਅਤੇ ਆਪਣੇ ਪਤੀ ਦਾ ਕਤਲ ਕਰਨ ਵਾਲਿਆਂ ਤੋਂ ਬਦਲਾ ਲੈਂਦੀ ਹੈ। ਸੋਨੀ ਲਿਵ ’ਤੇ 7 ਮਾਰਚ ਤੋਂ ਸ਼ੋਅ ਦਾ ਪ੍ਰਸਾਰਨ ਸ਼ੁਰੂ ਕੀਤਾ ਜਾਵੇਗਾ। -ਆਈਏਐੱਨਐੱਸ