ਚੰਗੀ ਸ਼ਖ਼ਸੀਅਤ ਦੇ ਮਾਲਕ ਸਨ ਹੁਕਮ ਸਿੰਘ
ਸ਼ਸ਼ੀ ਪਾਲ ਜੈਨ
ਖਰੜ, 13 ਦਸੰਬਰ
ਇਥੋਂ ਦੇ ਪਿੰਡ ਭਾਗੋਮਾਜਰਾ ਕਾਲਜਵਾਲਾ ਅੱਛਰਾ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ ਪੈਦਾ ਹੋਏ ਹੁਕਮ ਸਿੰਘ ਇੱਕ ਚੰਗੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਨੇ ਕੁਰਾਲੀ ਸਕੂਲ ਤੋਂ 10ਵੀਂ ਤੱਕ ਦੀ ਵਿਦਿਆ ਹਾਸਲ ਕੀਤੀ ਤੇ ਆਪਣੇ ਖੇਤੀਬਾੜੀ ਦੇ ਧੰਦੇ ਵਿੱਚ ਮਗਨ ਹੋ ਗਏ। ਹੁਕਮ ਸਿੰਘ ਦੀਆਂ ਦੋ ਭੈਣਾਂ ਅਤੇ ਇੱਕ ਭਾਈ ਹਨ। ਹੁਕਮ ਸਿੰਘ ਦੇ ਘਰ ਚਾਰ ਲੜਕੀਆਂ ਅਤੇ ਦੋ ਲੜਕੇ ਪੈਦਾ ਹੋਏ, ਜਿਨ੍ਹਾਂ ਵਿੱਚ ਗੁਰਪ੍ਰੀਤ ਕੌਰ ਪਿੰਡ ਸੈਦਪੁਰ ਦੀ ਸਰਪੰਚ ਅਤੇ ਰਣਜੀਤ ਕੌਰ ਪਿੰਡ ਚੰਦੂਮਾਜਰਾ ਦੀ ਪੰਚ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਲੜਕੀ ਮਨਪ੍ਰੀਤ ਕੌਰ ਲੁਧਿਆਣਾ ਵਿਆਹੀ ਹੋਈ ਹੈ ਅਤੇ ਕਰਮਜੀਤ ਕੌਰ ਵੀ ਆਪਣੇ ਸਹੁਰੇ ਪਰਿਵਾਰ ਪਿੰਡ ਸਰਹੰਦ ਵਿੱਚ ਰਹਿੰਦੀ ਹੈ। ਹੁਕਮ ਸਿੰਘ ਦਾ ਵੱਡਾ ਪੁੱਤਰ ਹਰਿੰਦਰ ਸਿੰਘ ਹਿੰਦਾ ਯੂਥ ਵੈਲਫੇਅਰ ਪਿੰਡ ਭਾਗੋਮਾਜਰਾ ਦਾ ਪ੍ਰਧਾਨ ਹੈ, ਜੋ ਕਿ ਸਮਾਜਿਕ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲੈਂਦਾ ਹੈ। ਉਨ੍ਹਾਂ ਦਾ ਦੂਸਰਾ ਪੁੱਤਰ ਅਰਮਾਨਦੀਪ ਸਿੰਘ ਮੋਰਿੰਡਾ ਵਿੱਚ ਰਜਿਸਟਰੀ ਕਲਰਕ ਹੈ। ਜਦ ਕਿ ਉਨ੍ਹਾਂ ਦੀ ਪਤਨੀ ਹਰਭਜਨ ਕੌਰ ਇੱਕ ਘਰੇਲੂ ਔਰਤ ਹੈ। ਹੁਕਮ ਸਿੰਘ ਬੀਤੇ ਦਿਨੀ ਸਵਰਗ ਸਿਧਾਰ ਗਏ ਸਨ। ਅੱਜ ਪਿੰਡ ਭਾਗੋਮਾਜਰਾ ਵਿੱਚ ਉਨਾਂ ਦੇ ਪਰਿਵਾਰ ਵੱਲੋਂ ਕਰਵਾਏ ਜਾ ਰਹੇ ਸਰਧਾਂਜਲੀ ਸਮਾਗਮ ਵਿਚ ਵੱਖ-ਵੱਖ ਪਾਰਟੀਆਂ ਧਾਰਮਿਕ ਅਤੇ ਸਮਾਜ ਸੇਵੀ ਪਹੁੰਚ ਰਹੇ ਹਨ।