For the best experience, open
https://m.punjabitribuneonline.com
on your mobile browser.
Advertisement

ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਭਰਵਾਂ ਹੁੰਗਾਰਾ

08:22 AM Mar 29, 2024 IST
ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਭਰਵਾਂ ਹੁੰਗਾਰਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਮਾਰਚ
ਪੰਜਾਬ ਸਰਕਾਰ ਨੂੰ ਅੱਜ ਵਰ੍ਹਾ 2024-25 ਲਈ ਸ਼ਰਾਬ ਦੇ ਠੇਕਿਆਂ ਦੇ ਕਰੀਬ 200 ਗਰੁੱਪਾਂ ਨੂੰ ਨਿਲਾਮ ਕੀਤਾ ਹੈ। ਠੇਕਿਆਂ ਦੀ ਨਿਲਾਮੀ ਨੇ ਵਿੱਤੀ ਸੰਕਟ ਝੱਲ ਰਹੀ ਪੰਜਾਬ ਸਰਕਾਰ ਨੂੰ ਠੁੰਮ੍ਹਣਾ ਦਿੱਤਾ ਹੈ। ਅੱਜ ਸਮੁੱਚੇ ਪੰਜਾਬ ਵਿਚ ਜ਼ਿਲ੍ਹਾ ਪੱਧਰ ’ਤੇ ਠੇਕਿਆਂ ਨੂੰ ਨਿਲਾਮ ਕਰਨ ਲਈ ਡਰਾਅ ਕੱਢਿਆ ਗਿਆ ਅਤੇ ਇਸ ਡਰਾਅ ਜ਼ਰੀਏ ਸ਼ਰਾਬ ਦੇ ਠੇਕਿਆਂ ਲਈ 90 ਫ਼ੀਸਦੀ ਤੋਂ ਵੱਧ ਲਾਇਸੈਂਸ ਯੂਨਿਟਾਂ (ਗਰੁੱਪਾਂ) ਦੀ ਨਿਲਾਮੀ ਸਿਰੇ ਲੱਗ ਗਈ। ਪੰਜਾਬ ਵਿਚ ਕੁੱਲ 236 ਗਰੁੱਪ ਸਨ ਜਿਨ੍ਹਾਂ ’ਚੋਂ ਸੱਤ ਗਰੁੱਪਾਂ ਲਈ ਤਾਂ ਕੋਈ ਚਾਹਵਾਨ ਅੱਗੇ ਹੀ ਨਹੀਂ ਆਇਆ ਹੈ। ਹਰ ਜ਼ਿਲ੍ਹੇ ਵਿਚ ਅੱਜ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਕਮੇਟੀ ਨੇ ਠੇਕਿਆਂ ਦੀ ਨਿਲਾਮੀ ਦਾ ਕੰਮ ਨੇਪਰੇ ਚਾੜ੍ਹਿਆ। ਐਤਕੀਂ ਪੰਜਾਬ ਸਰਕਾਰ ਨੇ ਡਰਾਅ ਰਾਹੀਂ ਸ਼ਰਾਬ ਦੇ ਠੇਕੇ ਨਿਲਾਮ ਕੀਤੇ ਹਨ ਜਦੋਂ ਕਿ ਪਹਿਲਾਂ ਨਿਲਾਮੀ ਸਿਸਟਮ ਨਾਲ ਠੇਕੇ ਦਿੱਤੇ ਗਏ ਸਨ। ਆਬਕਾਰੀ ਵਿਭਾਗ ਨੂੰ ਠੇਕਿਆਂ ਦੇ ਚਾਹਵਾਨਾਂ ਤੋਂ ਕੁੱਲ 35 ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਨਾਲ ਬਤੌਰ ਅਰਜ਼ੀ ਫ਼ੀਸ 287 ਕਰੋੜ ਦੀ ਆਮਦਨ ਵੀ ਹੋਈ ਸੀ। ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕਰੀਬ 90 ਫ਼ੀਸਦੀ ਗਰੁੱਪਾਂ ਨੇ ਡਰਾਅ ਰਾਹੀਂ ਸਫਲਤਾ ਪਾਉਣ ਮਗਰੋਂ ਬਣਦੀ ਮੁੱਢਲੀ ਫ਼ੀਸ ਵੀ ਜਮ੍ਹਾਂ ਕਰਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੋ ਬਾਕੀ ਗਰੁੱਪ ਰਹਿ ਗਏ ਹਨ, ਉਨ੍ਹਾਂ ਦੀ ਮੁੜ ਨਿਲਾਮੀ ਕੀਤੀ ਜਾਵੇਗੀ। ਬਠਿੰਡਾ ਜ਼ਿਲ੍ਹੇ ਵਿਚ ਮਲਹੋਤਰਾ ਗਰੁੱਪ ਅਤੇ ਸ਼ਿਵ ਲਾਲ ਡੋਡਾ ਦੇ ਗਰੁੱਪਾਂ ਨੂੰ ਕਾਮਯਾਬੀ ਮਿਲੀ ਹੈ। ਫ਼ਰੀਦਕੋਟ ਵਿਚ ਦੋ ਗਰੁੱਪਾਂ ਅਤੇ ਮੁਕਤਸਰ ਵਿਚ ਦੋ ਗਰੁੱਪ ਰਹਿ ਗਏ ਹਨ। ਸਭ ਤੋਂ ਵੱਧ ਦਿਲਚਸਪੀ ਜ਼ਿਲ੍ਹਾ ਮੁਹਾਲੀ ਵਿਚ ਰਹੀ ਹੈ ਜਦੋਂ ਕਿ ਲੁਧਿਆਣਾ ਦੂਜੇ ਨੰਬਰ ’ਤੇ ਆਇਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×