For the best experience, open
https://m.punjabitribuneonline.com
on your mobile browser.
Advertisement

ਖਰੜ ਹਲਕੇ ’ਚ ‘ਆਪ’ ਦੀਆਂ ਵੋਟਾਂ ਵਿੱਚ ਭਾਰੀ ਕਮੀ

08:42 AM Jun 05, 2024 IST
ਖਰੜ ਹਲਕੇ ’ਚ ‘ਆਪ’ ਦੀਆਂ ਵੋਟਾਂ ਵਿੱਚ ਭਾਰੀ ਕਮੀ
Advertisement

ਸ਼ਸ਼ੀ ਪਾਲ ਜੈਨ
ਖਰੜ, 4 ਜੂਨ
ਭਾਵੇਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਚੋਣ ਹਲਕੇ ਤੋਂ ‘ਆਪ’ ਦੇ ਉਮੀਦਵਾਰ ਚੋਣ ਜਿੱਤ ਚੁੱਕੇ ਹਨ ਪਰ ਜੇ ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ ਮੌਜੂਦਾ ਲੋਕ ਸਭਾ ਚੋਣਾਂ ਦੇ ਵਿਚ ਪਈਆਂ ਵੋਟਾਂ ਦੇਖੀਏ ਤਾਂ ਇਸ ਵਾਰ ‘ਆਪ’ ਦੀਆਂ ਵੋਟਾਂ ਘਟੀਆਂ ਹਨ। ਵਿਧਾਨ ਸਭਾ ਦੀਆਂ 2022 ਵਿੱਚ ਹੋਈਆਂ ਚੋਣਾਂ ਵਿਚ ਮੌਜੂਦਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਕੁੱਲ 1,76,684 ਵੋਟਾਂ ਵਿਚੋਂ 78,273 ਵੋਟਾਂ ਪ੍ਰਾਪਤ ਕੀਤੀਆਂ ਸਨ ਜਦੋਂਕਿ ਇਸ ਵਾਰ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ 40,983 ਵੋਟਾਂ ਮਿਲੀਆਂ ਹਨ, 37290 ਵੋਟਾਂ ਦੀ ਕਮੀ ਆਈ ਹੈ।
ਇੰਝ ਹੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਸ਼ਰਮਾ ਟਿੰਕੂ ਨੂੰ 25,291 ਵੋਟਾਂ ਮਿਲੀਆਂ ਸਨ ਜਦੋਂਕਿ ਹੁਣ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਨੂੰ 46,622 ਵੋਟਾਂ ਪ੍ਰਾਪਤ ਹੋਈਆਂ ਹਨ। ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ 40,388 ਵੋਟਾਂ ਪ੍ਰਾਪਤ ਹੋਈਆਂ ਸਨ ਜਦੋਂਕਿ ਹੁਣ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਿਰਫ਼ 17,654 ਵੋਟਾਂ ਪ੍ਰਾਪਤ ਹੋਈਆਂ ਹਨ। ਇਸ ਪ੍ਰਕਾਰ ਅਕਾਲ ਦਲ ਨੂੰ 22,734 ਵੋਟਾਂ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰ ਕਮਲਦੀਪ ਸਿੰਘ ਸੈਣੀ ਨੂੰ 15,249 ਵੋਟਾਂ ਮਿਲੀਆਂ ਸਨ ਜਦੋਂਕਿ ਹੁਣ ਭਾਜਪਾ ਦੇ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੂੰ 40,391 ਵੋਟਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਚੋਣਾਂ ਵਿੱਚ ‘ਆਪ’ ਤੇ ਅਕਾਲੀ ਦਲ ਦਾ ਆਧਾਰ ਘਟਿਆ ਹੈ ਤੇ ਕਾਂਗਰਸ ਪਾਰਟੀ ਅਤੇ ਭਾਜਪਾ ਦਾ ਆਧਾਰ ਵਧਿਆ ਹੈ।

Advertisement

ਕਾਂਗਰਸ ਦੀ ਉਮੀਦਵਾਰ ਨੇ ਪ੍ਰਾਪਤ ਕੀਤੀ ਲੀਡ

ਖਰੜ ਵਿੱਚ ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਵਿੱਚ ਹੋਈ ਗਿਣਤੀ ਦੇ ਆਖਰੀ ਦੌਰ ਵਿਚ ਕਾਂਗਰਸ ਦੀ ਉਮੀਦਵਾਰ ਨੇ ਆਪਣੇ ਵਿਰੋਧੀ ਉਮੀਦਵਾਰ ਤੋਂ 5639 ਵੋਟਾਂ ਦੀ ਲੀਡ ਪ੍ਰਾਪਤ ਕਰ ਲਈ ਸੀ। ਇਸ ਗਿਣਤੀ ਵਿੱਚ ਕੁੱਲ 20 ਰਾਊਂਡ ਹੋਏ, ਅੰਤਿਮ ਰਾਊਂਡ ਵਿਚ ਜਦੋਂ ਗਿਣਤੀ ਮੁਕੰਮਲ ਹੋ ਗਈ ਤਾਂ ਕਾਂਗਰਸ ਦੀ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ 46,622 ਵੋਟਾਂ ਪ੍ਰਾਪਤ ਕੀਤੀਆਂ ਜਦੋਂਕਿ ‘ਆਪ’ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ 40,983 ਵੋਟਾਂ ਪ੍ਰਾਪਤ ਕੀਤੀਆਂ।

Advertisement
Author Image

joginder kumar

View all posts

Advertisement
Advertisement
×