ਸ਼ੀਸ਼ਪਾਲ ਕੰਬੋਜ ਨੂੰ ਟਿਕਟ ਮਿਲਣ ’ਤੇ ਸਮਰਥਕਾਂ ’ਚ ਭਾਰੀ ਉੁਤਸ਼ਾਹ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 5 ਸਤੰਬਰ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਕੰਬੋਜ ਨੂੰ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਬਣਾਏ ਜਾਣ ’ਤੇ ਉਨ੍ਹਾਂ ਦੇ ਸਮਰਥਕਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਭਾਜਪਾ ਦੇ ਲੋਕ ਸਭਾ ਦੇ ਮੀਡੀਆ ਇੰਚਾਰਜ ਕਪਿਲ ਸੋਨੀ ਐਡਵੋਕੇਟ ਨੇ ਕਿਹਾ ਕਿ ਪਹਿਲਾਂ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਤੇ ਹੁਣ ਰਾਣੀਆਂ ਹਲਕੇ ਤੋਂ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੀਸ਼ਪਾਲ ਕੰਬੋਜ ਨੂੰ ਰਾਣੀਆਂ ਹਲਕੇ ਤੋਂ ਉਮੀਦਵਾਰ ਬਣਾਏ ਜਾਣ ’ਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ’ਚ ਭਾਰੀ ਉਤਸ਼ਾਹ ਹੈ। ਯਤਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਪਾਰਟੀ ਨੇ ਸਾਰੇ ਵਰਗਾਂ ਨੂੰ ਧਿਆਨ ’ਚ ਰੱਖ ਕੇ ਟਿਕਟਾਂ ਦਿੱਤੀਆਂ ਹਨ। ਣੀਆਂ ਹਲਕੇ ’ਚ ਕੰਬੋਜ ਭਾਈਚਾਰੇ ਕਾਫੀ ਵੋਟ ਹਨ ਅਜਿਹੇ ’ਚ ਪਾਰਟੀ ਹਾਈਕਮਾਨ ਦੇ ਇਸ ਫੈਸਲੇ ਨਾਲ ਰਾਣੀਆਂ ਹਲਕੇ ਚੋਂ ਐਤਕੀਂ ਕਮਲ ਖਿੜੇਗਾ। ਸ਼ੀਸ਼ਪਾਲ ਕੰਬੋਜ ਨੇ ਭਾਜਪਾ ਦੀ ਟਿਕਟ ਮਿਲਣ ’ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਰਾਣੀਆਂ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਤਕੀਂ ਉਨ੍ਹਾਂ ਨੂੰ ਮੌਕਾ ਦੇਣ।