For the best experience, open
https://m.punjabitribuneonline.com
on your mobile browser.
Advertisement

‘ਆਪ’ ਪ੍ਰਤੀ ਲੋਕਾਂ ’ਚ ਭਾਰੀ ਉਤਸ਼ਾਹ: ਗੋਲਡੀ

09:16 AM Jun 02, 2024 IST
‘ਆਪ’ ਪ੍ਰਤੀ ਲੋਕਾਂ ’ਚ ਭਾਰੀ ਉਤਸ਼ਾਹ  ਗੋਲਡੀ
ਧੂਰੀ ’ਚ ਪਰਿਵਾਰ ਸਮੇਤ ਵੋਟ ਪਾਉਣ ਮਗਰੋਂ ‘ਆਪ’ ਆਗੂ ਦਲਵੀਰ ਸਿੰਘ ਗੋਲਡੀ ਖੰਗੂੜਾ। -ਫੋਟੋ: ਰਿਸ਼ੀ
Advertisement

ਪੱਤਰ ਪ੍ਰੇਰਕ
ਧੂਰੀ, 1 ਜੂਨ
‘ਆਪ’ ਆਗੂ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਅੱਜ ਧੂਰੀ ‘ਚ ਆਪਣੇ ਮਾਤਾ, ਪਿਤਾ ਅਤੇ ਭਰਾਵਾਂ ਤੋਂ ਇਲਾਵਾ ਆਪਣੀ ਧਰਮਪਤਨੀ ਸਿਮਰਨ ਖੰਗੂੜਾ ਨਾਲ ਇਕੱਠਿਆਂ ਵੋਟ ਪਾਈ। ਇਸ ਮੌਕੇ ਆਪ ਆਗੂ ਸ੍ਰੀ ਖੰਗੂੜਾ ਨੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਪਿੰਡਾਂ ਵਿੱਚ ਜਾ ਕੇ ਆਏ ਹਨ ਅਤੇ ਅੱਜ ਸਹਿਰ ‘ਚ ਵੇਖਿਆ ਕਿ ਆਪ ਪ੍ਰਤੀ ਵੋਟਰਾਂ ’ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਪਹਿਲੀ ਵਾਰ ਵੋਟ ਪਾ ਰਹੇ ਨੌਜਵਾਨਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਯੂਥ ਲਈ ਇਹ ਮੌਕਾ ਹੈ ਕਿ ਉਹ ਆਪਣੀ ਪਸੰਦੀਦਾ ਉਮੀਦਵਾਰ ਅਤੇ ਪਸੰਦੀ ਦੀ ਪਾਰਟੀ ਨੂੰ ਅੱਗੇ ਲਿਆ ਸਕਣ।

Advertisement

Advertisement
Advertisement
Author Image

Advertisement