ਐੱਚਐੱਸਜੀਐੱਮਸੀ ਚੋਣਾਂ: ਕੁਰੂਕਸ਼ੇਤਰ ਦੇ 5 ਵਾਰਡਾਂ ਤੋਂ 21 ਉਮੀਦਵਾਰ ਚੋਣ ਮੈਦਾਨ ’ਚ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 2 ਜਨਵਰੀ
ਡੀਸੀ ਨੇਹਾ ਸਿੰਘ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਕੁਰੂਕਸ਼ੇਤਰ ਜ਼ਿਲ੍ਹੇ ਦੇ 5 ਵਾਰਡਾਂ ਤੋਂ 21 ਉਮੀਦਵਾਰ ਚੋਣ ਲੜਨਗੇ ਅਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਾਰਡ 11 ਪਿਹੋਵਾ ਦੀ ਗੁਰੂ ਅਮਰਦਾਸ ਕਲੋਨੀ ਵਾਸੀ ਸਤਪਾਲ ਸਿੰਘ ਜਥੇਦਾਰ ਨੂੰ ਕੁਹਾੜੀ, ਹਰਜੀਤ ਸਿੰਘ ਵਾਸੀ ਜੁਰਾਸੀ ਖੁਰਦ ਨੂੰ ਚੜ੍ਹਦਾ ਸੂਰਜ, ਪਿੰਡ ਸਿਆਣਾ ਖੁਰਦ ਤੋਂ ਕੁਲਦੀਪ ਸਿੰਘ ਮੁਲਤਾਨੀ ਨੂੰ ਸਾਈਕਲ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ। ਵਾਰਡ 12 ਮੁਰਤਜਾਪੁਰ ਤੋਂ ਪਿੰਡ ਭੌਰ ਸੈਦਾ ਵਾਸੀ ਅੰਮ੍ਰਿਤਪਾਲ ਸਿੰਘ ਬਾਜਵਾ ਨੂੰ ਢੋਲਕਠ ਚਨਾਲਹੇੜੀ ਤੋਂ ਇੰਦਰਜੀਤ ਸਿੰਘ ਨੂੰ ਸਾਈਕਲ ਅਤੇ ਠਸਕਾ ਮੀਰਾਜੀ ਤੋਂ ਸੁਰਜੀਤ ਸਿੰਘ ਨੂੰ ਪੌੜੀ ਦਾ ਚੋਣ ਨਿਸ਼ਾਨ ਦਿੱਤਾ ਗਿਆ ਹੈ। ਵਾਰਡ-13 ਸ਼ਾਹਬਾਦ ਤੋਂ ਪਿੰਡ ਖਰਿੰਡਵਾ ਦੇ ਸੱਜਣ ਸਿੰਘ ਨੂੰ ਜੀਪ, ਪਿੰਡ ਨਗਲਾ ਦੇ ਸੁਖਮੀਤ ਸਿੰਘ ਨੂੰ ਕੁਰਸੀ, ਪਿੰਡ ਦਾਮਲੀ ਦੇ ਕਰਤਾਰ ਸਿੰਘ ਨੂੰ ਦੀਵਾਰ ਘੜੀ, ਪਿੰਡ ਨਲਵੀ ਦੇ ਦੀਦਾਰ ਸਿੰਘ ਨੂੰ ਚੜ੍ਹਦਾ ਸੂਰਜ, ਪਿੰਡ ਨਲਵੀ ਦੇ ਬੇਅੰਤ ਸਿੰਘ ਨੂੰ ਛਤਰੀ, ਖਤਰਵਾੜਾ ਦੇ ਮਨਜੀਤ ਸਿੰਘ ਨੂੰ ਢੋਲਕ ਦਾ ਚੋਣ ਨਿਸ਼ਾਨ ਅਲਾਟ ਕੀਤਾ ਗਿਆ। ਵਾਰਡ-14 ਲਾਡਵਾ ਤੋਂ ਹਰਪ੍ਰੀਤ ਸਿੰਘ ਚੀਮਾ ਨੂੰ ਜੀਪ, ਪਿੰਡ ਲੁਹਾਰਾ ਤੋਂ ਗਿਆਨੀ ਗੁਰਦੇਵ ਸਿੰਘ ਲੁਹਾਰਾ ਨੂੰ ਬੱਸ, ਪਿੰਡ ਮਸਾਣਾ ਤੋਂ ਜਸਬੀਰ ਕੌਰ ਨੂੰ ਢੋਲਕ, ਪਿੰਡ ਕਿਸ਼ਨਗੜ੍ਹ ਦੇ ਪਲਵਿੰਦਰ ਸਿੰਘ ਨੂੰ ਸਾਈਕਲ, ਭਗਵਾਨ ਨਗਰ ਕਲੋਨੀ ਪਿੱਪਲੀ ਤੋਂ ਬਲਜਿੰਦਰ ਸਿੰਘ ਨੂੰ ਚੜ੍ਹਦੇ ਸੂਰਜ ਦਾ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ। ਡੀਸੀ ਨੇ ਦੱਸਿਆ ਕਿ ਵਾਰਡ-15 ਥਾਨੇਸਰ ਤੋਂ ਆਜ਼ਾਦ ਉਮੀਦਵਾਰ ਹਰਮਨਪ੍ਰੀਤ ਸਿੰਘ ਨੂੰ ਜੀਪ ਅਤੇ ਭੁਪਿੰਦਰ ਸਿੰਘ ਨੂੰ ਚੜ੍ਹਦਾ ਸੂਰਜ ਅਤੇ ਆਜ਼ਾਦ ਉਮੀਦਵਾਰ ਰਵਿੰਦਰ ਕੌਰ ਅਜਰਾਣਾ ਨੂੰ ਛਤਰੀ ਦਾ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ।