ਰਿਤਿਕ ਰੋਸ਼ਨ ਨੇ 51ਵਾਂ ਜਨਮ ਦਿਨ ਮਨਾਇਆ
ਮੁੰਬਈ:
ਬੌਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੇ ਸ਼ੁੱਕਰਵਾਰ ਨੂੰ ਆਪਣਾ 51ਵਾਂ ਜਨਮ ਦਿਨ ਮਨਾਇਆ। ਅਦਾਕਾਰ ਵੱਲੋਂ ਜਨਮ ਦਿਨ ਦੀ ਖ਼ੁਸ਼ੀ ਵਿੱਚ ਕਰਵਾਏ ਸਮਾਗਮ ਵਿੱਚ ਉਸ ਦੀ ਪ੍ਰੇਮਿਕਾ ਸਬਾ ਆਜ਼ਾਦ, ਸਾਬਕਾ ਪਤਨੀ ਸੁਜ਼ੈਨ ਖਾਨ ਤੇ ਜ਼ਾਯਦ ਖਾਨ ਪੁੱਜੇ ਹੋਏ ਸਨ। ਸਮਾਗਮ ਦੀਆਂ ਕੁਝ ਫੋਟੋਆਂ ਜ਼ਾਯਦ ਖਾਨ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਖਾਤੇ ’ਤੇ ਪਾਈਆਂ ਪੋਸਟਾਂ ਵਿੱਚ ਉਸ ਨੇ ਰਿਤਿਕ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਉਸ ਨੇ ਕਿਹਾ ਕਿ ਰਿਤਿਕ ਨੇ ਆਪਣੀ ਸਾਰੀ ਜ਼ਿੰਦਗੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਇਸ ਸਬੰਧੀ ਰਿਤਿਕ ਨੇ ਵੀ ਫੋਟੋ ਸਾਂਝੀ ਕੀਤੀ ਹੈ। ਇਸ ਵਿੱਚ ਅਦਾਕਾਰ ਨਾਲ ਉਸ ਦੀ ਸਾਬਕਾ ਪਤੀ ਸੁਜ਼ੈਨ, ਜ਼ਾਯਦ ਤੇ ਸਬਾ ਸਣੇ ਹੋਰ ਦਿਖਾਏ ਦੇ ਰਹੇ ਹਨ। ਜ਼ਾਯਦ ਖਾਨ ਨੇ ਆਪਣੀ ਪੋਸਟ ਵਿੱਚ ਅਦਾਕਾਰ ਨੂੰ ਵਧਾਈਆਂ ਦੇਣ ਦੇ ਨਾਲ ਹੀ ਉਸ ਦੀ ਸ਼ਲਾਘਾ ਵੀ ਕੀਤੀ ਹੈ। ਉਸ ਨੇ ਕਿਹਾ ਕਿ ਰਿਤਿਕ ਦਿਖਾਵੇ ਵਿੱਚ ਯਕੀਨ ਨਹੀਂ ਕਰਦਾ, ਉਹ ਮੇਰੇ ਲਈ ਸਾਰੀ ਉਮਰ ਰਾਹ ਦਸੇਰਾ ਬਣਿਆ ਰਹੇਗਾ। ਮੈਂ ਉਸ ਦੀ ਸਲਾਹ ਨੂੰ ਇਮਾਨਦਾਰੀ ਨਾਲ ਮੰਨਦਾ ਹਾਂ। ਜ਼ਿਕਰਯੋਗ ਹੈ ਕਿ ਰਿਤਿਕ ਤੇ ਸੁਜ਼ੈਨ ਬਚਪਨ ਦੇ ਦੋਸਤ ਸਨ, ਉਨ੍ਹਾਂ ਦੋਵਾਂ ਨੇ ਸਾਲ 2000 ਵਿੱਚ ਵਿਆਹ ਕਰਵਾਇਆ ਸੀ। ਵਿਆਹ ਦੇ 14 ਸਾਲਾਂ ਬਾਅਦ ਦੋਵਾਂ ਨੇ ਤਲਾਕ ਲੈ ਲਿਆ ਸੀ। ਇਨ੍ਹਾਂ ਦੋਵਾਂ ਦੇ ਦੋ ਬੱਚੇ ਹਨ। -ਆਈਏਐੱਨਐੱਸ