ਰਿਤਿਕ ਵੱਲੋਂ ਸੰਜੀਦਾ ਸ਼ੇਖ ਦੀ ਅਦਾਕਾਰੀ ਦੀ ਸ਼ਲਾਘਾ
ਮੁੰਬਈ: ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਫਾਈਟਰ’ ਨੂੰ ਦਰਸ਼ਕਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਬਾਕਸ ਆਫਿਸ ’ਤੇ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਅਦਾਕਾਰਾ ਸੰਜੀਦਾ ਸ਼ੇਖ ਨੇ ਫ਼ਿਲਮ ਵਿੱਚ ਸਾਂਚੀ ਗਿੱਲ ਦੀ ਭੂਮਿਕਾ ਨਿਭਾਈ ਹੈ ਜਿਸ ਦੀ ‘ਵਾਰ’ ਵਿੱਚ ਅਦਾਕਾਰੀ ਕਾਰਨ ਕਾਫ਼ੀ ਤਾਰੀਫ਼ ਹੋ ਰਹੀ ਹੈ। ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਇੱਕ ਪ੍ਰਸ਼ੰਸਕ ਦੀ ਪੋਸਟ ’ਤੇ ਪ੍ਰਤੀਕਿਰਿਆ ਦਿੰਦਿਆਂ ਰਿਤਿਕ ਨੇ ਉਸ ਨੂੰ ‘ਸ਼ਾਨਦਾਰ ਅਦਾਕਾਰਾ’ ਕਰਾਰ ਦਿੱਤਾ। ਉਸ ਨੇ ਸੰਜੀਦਾ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ, ‘‘ਮੈੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਸੰਦੀਪ ਕਿ ਸੰਜੀਦਾ ਇੱਕ ਸ਼ਾਨਦਾਰ ਅਦਾਕਾਰਾ ਹੈ। ਉਸ ਨੇ ਦ੍ਰਿਸ਼ ਵਿੱਚ ਭਾਵਨਾਵਾਂ ਨੂੰ ਮੇਰੇ ਲਈ ਬਹੁਤ ਹੀ ਆਸਾਨ ਬਣਾ ਦਿੱਤਾ।’’ ਰਿਤਿਕ ਵੱਲੋਂ ਐਨੀ ਪ੍ਰਸ਼ੰਸਾ ਕੀਤੇ ਜਾਣ ਮਗਰੋਂ ਸ਼ੇਖ ਨੇ ਉਸ ਦਾ ਧੰਨਵਾਦ ਕੀਤਾ ਅਤੇ ਲਿਖਿਆ, ‘‘ਮੇਰੇ ਤੋਂ ਵਧੀਆ ਭੂਮਿਕਾ ਨਿਭਾਉਣ ਲਈ ਤੁਹਾਡਾ ਧੰਨਵਾਦ। ਬਹੁਤ ਹੀ ਇਮਾਨਦਾਰ ਅਤੇ ਅਦਾਕਾਰ ਰਿਤਿਕ।’’ ‘ਫਾਈਟਰ’ ਫ਼ਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ। -ਏਐੱਨਆਈ