For the best experience, open
https://m.punjabitribuneonline.com
on your mobile browser.
Advertisement

ਰਿਤਿਕ ਤੇ ਦੀਪਿਕਾ ਦੀ ‘ਫਾਈਟਰ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ

06:26 AM Jan 26, 2024 IST
ਰਿਤਿਕ ਤੇ ਦੀਪਿਕਾ ਦੀ ‘ਫਾਈਟਰ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ
Advertisement

ਮੁੰਬਈ: ਸਿਧਾਰਥ ਆਨੰਦ ਵੱਲੋਂ ਨਿਰਦੇਸ਼ਿਤ ਪਹਿਲੀ ਫਿਲਮ ‘ਫਾਈਟਰ’ ਅੱਜ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਦਰਸ਼ਕਾਂ ਨੂੰ ਫਿਲਮ ਵਿੱਚ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੂਕੋਨ ਦੀ ਜੋੜੀ ਅਤੇ ਫਿਲਮ ਦੀ ਕਹਾਣੀ ਬਹੁਤ ਪਸੰਦ ਆ ਰਹੀ ਹੈ। ਇਹ ਫਿਲਮ ਦੇਸ਼ਭਗਤੀ ਦਾ ਮੁਜੱਸਮਾ ਬਣ ਕੇ ਉਭਰ ਰਹੀ ਹੈ। ਫਿਲਮ ਵਿੱਚ ਰਿਤਿਕ ਰੌਸ਼ਨ ਸਕੁਐਡਰਨ ਲੀਡਰ ਸ਼ਮਸ਼ੇਰ ਪਠਾਨੀਆ ਉਰਫ਼ ਪੈਟੀ, ਦੀਪਿਕਾ ਪਾਦੂਕੋਨ ਸਕੁਐਡਰਨ ਲੀਡਰ ਮਿਨਾਲ ਰਾਠੌੜ ਉਰਫ਼ ਮਿਨੀ ਅਤੇ ਅਨਿਲ ਕੁਮਾਰ ਗਰੁੱਪ ਕੈਪਟਨ ਰਾਕੇਸ਼ ਜੈ ਸਿੰਘ ਉਰਫ਼ ਰੌਕੀ ਦੀ ਭੂਮਿਕਾ ਨਿਭਾਅ ਰਹੇ ਹਨ। ਇੱਕ ਪ੍ਰਸ਼ੰਸਕ ਨੇ ਫਿਲਮ ਦੀ ਤਾਰੀਫ਼ ਕਰਦਿਆਂ ਕਿਹਾ, ‘‘ਰਿਤਿਕ ਰੌਸ਼ਨ ਨੇ ਆਪਣੀ ਭੂਮਿਕਾ ਵਧੀਆ ਢੰਕ ਨਾਲ ਨਿਭਾਈ ਹੈ। ਉਹ ਅਸਲ ਵਿੱਚ ਹਵਾਈ ਸੈਨਾ ਦਾ ਅਫ਼ਸਰ ਲੱਗ ਰਿਹਾ ਹੈ। ਲੋਕਾਂ ਨੂੰ ਇਹ ਦੇਸ਼ ਭਗਤੀ ਨਾਲ ਭਰੀ ਹੋਈ ਫਿਲਮ ਜ਼ਰੂਰ ਵੇਖਣੀ ਚਾਹੀਦੀ ਹੈ।’’ ਇਸੇ ਤਰ੍ਹਾਂ ਇਕ ਹੋਰ ਪ੍ਰਸ਼ੰਸਕ ਨੇ ਕਿਹਾ, ‘ਮੈਨੂੰ ਦੀਪਿਕਾ ਤੇ ਰਿਤਿਕ ਦੀ ਜੋੜੀ ਬਹੁਤ ਪਸੰਦ ਆਈ ਹੈ, ਹਾਲਾਂਕਿ ਫਿਲਮ ਦਾ ਸੰਗੀਤ ਮੁਕਾਬਲਤਨ ਮੱਧਮ ਲੱਗਿਆ ਹੈ।’ ਇੱਕ ਹੋਰ ਦਰਸ਼ਕ ਨੇ ਫਿਲਮ ਦੀ ਕਹਾਣੀ ਦੀ ਸ਼ਲਾਘਾ ਕਰਦਿਆਂ ਕਿਹਾ, ‘ਇਹ ਫਿਲਮ ਬਾਕਸ ਆਫਿਸ ’ਤੇ ਕਮਾਲ ਕਰੇਗੀ।’ -ਏਐੱਨਆਈ

Advertisement

Advertisement
Advertisement
Author Image

sukhwinder singh

View all posts

Advertisement