ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਵਿੱਚ ਕਈ ਥਾਈਂ ਕਿਣ-ਮਿਣ

07:09 AM Jan 06, 2025 IST
ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ’ਤੇ ਧੁੰਦ ’ਚ ਟਹਿਲਦੇ ਹੋਏ ਸੈਲਾਨੀ। -ਫੋਟੋ: ਵਿਸ਼ਾਲ ਕੁਮਾਰ

ਆਤਿਸ਼ ਗੁਪਤਾ
ਚੰਡੀਗੜ੍ਹ, 5 ਜਨਵਰੀ
ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਤੋਂ ਬਾਅਦ ਅੱਜ ਜ਼ਿਆਦਾਤਰ ਖੇਤਰਾਂ ਵਿੱਚ ਦਿਨ ਸਮੇਂ ਧੁੱਪ ਖਿੜੀ ਜਿਸ ਕਰ ਕੇ ਅੱਜ ਦਾ ਦਿਨ ਨਿੱਘਾ ਰਿਹਾ ਪਰ ਸ਼ਾਮ ਹੁੰਦਿਆਂ ਹੀ ਪੰਜਾਬ ਦੇ ਅੱਧਾ ਦਰਜਨ ਦੇ ਕਰੀਬ ਸ਼ਹਿਰਾਂ ਵਿੱਚ ਕਿਣ-ਮਿਣ ਹੋਈ ਜਿਸ ਕਰਕੇ ਠੰਢ ਨੇ ਜ਼ੋਰ ਫੜ ਲਿਆ ਹੈ। ਉੱਧਰ ਮੌਸਮ ਵਿਗਿਆਨੀਆਂ ਨੇ 6, 7 ਤੇ 8 ਜਨਵਰੀ ਨੂੰ ਸੂਬੇ ਵਿੱਚ ਕੁਝ ਥਾਵਾਂ ’ਤੇ ਧੁੰਦ ਪੈਣ ਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਦਿਨ ਵੇਲੇ ਸੰਗਰੂਰ ਅਤੇ ਰਾਤ ਵੇਲੇ ਨਵਾਂਸ਼ਹਿਰ ਸਭ ਤੋਂ ਠੰਢੇ ਰਹੇ। ਸੰਗਰੂਰ ਵਿੱਚ ਵੱਧ ਤੋਂ ਵੱਧ ਤਾਪਮਾਨ 13.1 ਡਿਗਰੀ ਸੈਲਸੀਅਸ ਅਤੇ ਨਵਾਂਸ਼ਹਿਰ ਵਿੱਚ ਘੱਟ ਤੋਂ ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਜਾਣਕਾਰੀ ਅਨੁਸਾਰ ਸ਼ਾਮ ਵੇਲੇ ਫਿਰੋਜ਼ਪੁਰ, ਮੁਕਤਸਰ, ਤਰਨ ਤਾਰਨ ਸਣੇ ਆਲੇ-ਦੁਆਲੇ ਦੇ ਇਲਾਕੇ ਵਿੱਚ ਕਿਣ-ਮਿਣ ਹੋਈ। ਮੀਂਹ ਪੈਣ ਕਰਕੇ ਸੂਬੇ ਵਿੱਚ ਮੁੜ ਤੋਂ ਠੰਢੀਆਂ ਹਵਾਵਾਂ ਚੱਲੀਆਂ। ਮੌਸਮ ਵਿਭਾਗ ਅਨੁਸਾਰ ਅੱਜ ਰਾਜਧਾਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 22.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤਰ੍ਹਾਂ ਅੰਮ੍ਰਿਤਸਰ ਵਿੱਚ 17.2 , ਲੁਧਿਆਣਾ ਵਿੱਚ 18.8, ਪਟਿਆਲਾ ਵਿੱਚ 19, ਬਠਿੰਡਾ ਵਿੱਚ 18.4, ਬਰਨਾਲਾ ਵਿੱਚ 13.5, ਫਰੀਦਕੋਟ ਵਿੱਚ 18.3, ਮੋਗਾ ਵਿੱਚ 16, ਮੁਹਾਲੀ ਵਿੱਚ 21.1, ਸੰਗਰੂਰ ਵਿੱਚ 13.1, ਫਿਰੋਜ਼ਪੁਰ ਵਿੱਚ 14 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 7.9, ਲੁਧਿਆਣਾ ਵਿੱਚ 8.6, ਪਟਿਆਲਾ ਵਿੱਚ 8.4, ਬਠਿੰਡਾ ਵਿੱਚ 7.4, ਬੱਲੋਵਾਲ ਵਿੱਚ 6.6, ਬਰਨਾਲਾ ਵਿੱਚ 9.1, ਫਰੀਦਕੋਟ ਵਿੱਚ 9.8, ਮੋਗਾ ਵਿੱਚ 8.8, ਮੁਹਾਲੀ ਵਿੱਚ 8 ਡਿਗਰੀ ਸੈਲਸੀਅਸ ਅਤੇ ਸੰਗਰੂਰ ਵਿੱਚ 8.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

Advertisement

Advertisement